ਖੇਡ ਡੈਸਕ- ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੇ ਆਖਿਰਕਾਰ ਆਈ. ਪੀ. ਐੱਲ. ਇਤਿਹਾਸ ਵਿਚ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਦਿੱਲੀ ਕੈਪੀਟਲਸ ਦੇ ਵਿਰੁੱਧ ਖੇਡੇ ਗਏ ਮੁਕਾਬਲੇ ਵਿਚ 20ਵੇਂ ਓਵਰ ਵਿਚ ਗੇਂਦਬਾਜ਼ੀ ਕਰਨ ਆਓ ਉਮਰਾਨ ਨੇ ਰੋਵਮੈਨ ਪਾਵੇਲ ਨੂੰ ਇਹ ਗੇਂਦ ਸੁੱਟੀ। ਹਾਲਾਂਕਿ ਪਾਵੇਲ ਨੇ ਉਮਰਾਨ ਦੀ ਗਤੀ ਦਾ ਫਾਇਦਾ ਚੁੱਕਦੇ ਹੋਏ ਇਸ 'ਤੇ 4 ਦੌੜਾਂ ਬਣਾਈਆਂ ਪਰ ਉਮਰਾਨ ਦੇ ਨਾਂ 'ਤੇ ਇਤਿਹਾਸ ਦਰਜ ਹੋ ਗਿਆ। ਉਮਰਾਨ ਨੇ ਇਸ ਤੋਂ ਪਹਿਲਾਂ 154 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ। ਅਜਿਹਾ ਕਰ ਉਨ੍ਹਾਂ ਨੇ ਲਾਕੀ ਫਰਗੂਸਨ ਦੇ 153.9 ਕਿ.ਮੀ. ਦੀ ਰਫਤਾਰ ਨੂੰ ਪਿੱਛੇ ਛੱਡ ਦਿੱਤਾ ਸੀ।

ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ ਨੇ ਮੁੰਬਈ ਦੇ ਬਾਂਦਰਾ 'ਚ ਲਿਆ ਘਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼
ਦੇਖੋਂ ਇਸ ਸੀਜ਼ਨ ਵਿਚ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਗੇਂਦਬਾਜ਼ਾਂ ਦੀ ਸੂਚੀ
ਉਮਰਾਨ ਮਲਿਕ : 157 km/h
ਉਮਰਾਨ ਮਲਿਕ : 154 km/h
ਲਾਕੀ ਫਰਗੂਸਨ : 153.9 km/h
ਉਮਰਾਨ ਮਲਿਕ : 153.3 km/h
ਉਮਰਾਨ ਮਲਿਕ : 153.1 km/h

ਇਹ ਖ਼ਬਰ ਪੜ੍ਹੋ- ਐਂਡੀ ਮਰੇ ਬੀਮਾਰੀ ਦੇ ਕਾਰਨ ਜੋਕੋਵਿਚ ਦੇ ਵਿਰੁੱਧ ਮੈਚ ਤੋਂ ਹਟੇ
ਉਮਰਾਨ ਮਲਿਕ ਦਾ ਸੀਜ਼ਨ ਵਿਚ ਪ੍ਰਦਰਸ਼ਨ
2/39 ਬਨਾਮ ਰਾਜਸਥਾਨ ਰਾਇਲਜ਼
0/39 ਲਖਨਊ ਸੁਪਰ ਜਾਇੰਟਸ
0/29 ਬਨਾਮ ਚੇਨਈ ਸੁਪਰ ਕਿੰਗਜ਼
1/39 ਬਨਾਮ ਗੁਜਰਾਤ ਟਾਇਟਨਸ
2/27 ਬਨਾਮ ਕੋਲਕਾਤਾ ਨਾਈਟ ਰਾਈਡਰਜ਼
4/28 ਬਨਾਮ ਪੰਜਾਬ ਕਿੰਗਜ਼
1/13 ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ
5/25 ਬਨਾਮ ਗੁਜਰਾਤ ਟਾਇਟਨਸ
0/48 ਬਨਾਮ ਚੇਨਈ ਸੁਪਰ ਕਿੰਗਜ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਕ ਇਕਾਈ ਦੇ ਰੂਪ 'ਚ ਅਸੀਂ ਦਬਾਅ ਵਿਚ ਸੀ : ਵਿਲੀਅਮਸਨ
NEXT STORY