ਮੁੰਬਈ—ਚੈਂਪੀਅਨਸ ਟਰਾਫੀ ਵਿਚ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਾਮੇਡੀਅਨ ਵਿਕਰਮ ਸਾਠਯੇ ਦੇ ਚੈਟ ਸ਼ੋਅ 'ਵਾਟ ਦਿ ਡਕ' ਉਤੇ ਆਪਣੇ ਕਰੀਅਰ ਦੇ ਦਿਲਚਸਪ ਪਲਾਂ ਨੂੰ ਸਾਂਝਾ ਕੀਤਾ। ਇਹ ਸ਼ੋਅ ਵੀਡੀਓ ਆਨ ਡਿਮਾਂਡ ਸੇਵਾ ਵਿਊ 'ਤੇ ਪ੍ਰਸਾਰਿਤ ਹੋਵੇਗਾ। ਧਵਨ ਨੇ ਦੱਸਿਆ ਕਿ ਆਸਟ੍ਰੇਲੀਆ ਵਿਰੁੱਧ ਜਦੋਂ ਉਹ ਪਹਿਲੀ ਪਾਰੀ ਖੇਡਣ ਉਤਰਿਆ ਸੀ ਤਾਂ ਕਿੰਨਾ ਨਰਵਸ ਸੀ। ਉਸ ਨੇ ਇਹ ਵੀ ਦੱਸਿਆ ਕਿ ਨਾਕਾਮੀਆਂ ਤੋਂ ਪਾਰ ਪਾਉਣ ਲਈ ਉਹ ਕਿਵੇਂ ਅਧਿਆਤਮ ਤੇ ਆਤਮ-ਵਿਸ਼ਵਾਸ ਦਾ ਸਹਾਰਾ ਲੈਂਦਾ ਹੈ।
ਸੂਫੀ ਸੰਗੀਤ ਦੇ ਸ਼ੌਕੀਨ ਧਵਨ ਨੇ ਕਿਹਾ ਕਿ ਮੈਂ 21 ਸਾਲ ਦੀ ਉਮਰ ਤੋਂ ਸੂਫੀ ਸੰਗੀਤ ਸੁਣ ਰਿਹਾ ਹਾਂ। ਮੈਨੂੰ ਗ਼ਜ਼ਲਾਂ ਦਾ ਬਹੁਤ ਸ਼ੌਕ ਹੈ, ਚਾਹੇ ਉਹ ਜਗਜੀਤ ਸਿੰਘ ਦੀ ਹੋਵੇ ਜਾਂ ਗੁਲਾਮ ਅਲੀ ਦੀ। ਗੁਰਦਾਸ ਮਾਨ ਦਾ ਗੀਤ 'ਮਾਵਾਂ ਠੰਡੀਆਂ ਛਾਵਾਂ' ਕਾਫੀ ਪ੍ਰੇਰਣਾਦਾਇਕ ਹੈ।
ਭਾਰਤ ਖਿਲਾਫ ਮੈਚ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਨੇ ਦਿੱਤਾ ਇਹ ਬਿਆਨ
NEXT STORY