ਸਪੋਰਟਸ ਡੈੱਕਸ— ਇੰਗਲੈਂਡ ਵਿਰੁੱਧ ਖੇਡੇ ਗਏ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਮੈਚ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਲੋਕਾਂ ਨੇ ਕੈਪਟਨ ਕੂਲ ਦੇ ਨਾਂ ਨਾਲ ਮਸ਼ਹੂਰ ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਆਲੋਚਨਾ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਧੋਨੀ ਦੀ ਇਕ ਤਸਵੀਰ ਵੀ ਵਾਇਰਲ ਹੋਈ ਸੀ ਜਿਸ 'ਚ ਉਹ ਅੰਗੂਠੇ ਤੋਂ ਖੂਨ ਚੂਸ ਕੇ ਥੁੱਕ ਰਹੇ ਸਨ। ਹੁਣ ਉਸਦੀ ਅੰਗੂਠੇ ਦੀ ਸੱਟ 'ਤੇ ਅਸਲ ਸੱਚਾਈ ਆਈ ਸਾਹਮਣੇ (ਅਪਡੇਟ) ਆਈ ਹੈ ਤੇ ਜਾਣਕਾਰੀ ਦੇ ਅਨੁਸਾਰ ਉਹ ਠੀਕ ਹਨ।

ਭਾਰਤੀ ਟੀਮ ਦੇ ਇਕ ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨਾਲ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 'ਧੋਨੀ ਹੈ ਤਾਂ ਪਹਾੜੀ, ਉਹ ਇਕ ਯੋਧਾ ਹੈ। 300 ਤੋਂ ਵੀ ਜ਼ਿਆਦਾ ਵਨ ਡੇ ਖੇਡਣ ਤੋਂ ਬਾਅਦ ਕੀ ਤੁਸੀਂ ਮੰਨਦੇ ਹੋ ਕਿ ਇਹ ਛੋਟੀਆਂ ਚੀਜ਼ਾਂ ਉਸ ਨੂੰ ਪ੍ਰੇਸ਼ਾਨ ਕਰਨਗੀਆਂ। ਉਸ ਦੇ ਕੋਲ ਇਸ ਤੋਂ ਬਾਹਰ ਆਉਣ ਦੀ ਸ਼ਾਨਦਾਰ ਕਾਬਲੀਅਤ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਉਸਦਾ ਅੰਗੂਠਾ ਠੀਕ ਹੈ ਤੇ ਇਸ 'ਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।

ਟੀਮ ਕਮੇਟੀ ਦੇ ਸੂਤਰਾਂ ਨੇ ਕਿਹਾ ਕਿ ਵਿਕਟਕੀਪਿੰਗ ਕਰਦੇ ਸਮੇਂ ਅੰਗੂਠੇ 'ਤੇ ਸੱਟ ਲੱਗਣਾ ਧੋਨੀ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਉਸ 'ਤੇ ਜ਼ਿਆਦਾ ਅਸਰ ਨਹੀਂ ਕਰਦੀਆਂ ਹਨ। ਅਸਲ 'ਚ ਧੋਨੀ ਨੇ ਸੱਟਾਂ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਬਾਕੀ ਖਿਡਾਰੀਆਂ ਨੂੰ ਇਸ ਤੋਂ ਸਿੱਖ ਲੈਣੀ ਚਾਹੀਦੀ ਹੈ।

ਵਿਸ਼ਵ ਕੱਪ : ਇਸ ਅਫਗਾਨੀ ਕ੍ਰਿਕਟਰ ਨੇ ਤੋੜਿਆ ਸਚਿਨ ਦਾ ਰਿਕਾਰਡ
NEXT STORY