ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਉਸ ਦੀ ਪਤਨੀ ਸਾਕਸ਼ੀ ਦੇ ਵਿਆਹ ਨੂੰ ਅੱਜ 7 ਸਾਲ ਪੂਰੇ ਹੋ ਗਏ ਹਨ। 2010 'ਚ 4 ਜੁਲਾਈ ਦੇ ਹੀ ਦਿਨ ਦੋਵੇਂ ਹੀ ਇਸ ਪਿਆਰੇ ਸੂਤਰ 'ਚ ਬੱਝੇ ਗਏ ਸੀ, ਜਿਸ ਤੋਂ ਬਾਅਦ ਅੱਜ ਤੱਕ ਦੋਵਾਂ ਦੀ ਜੋੜੀ ਸਭ ਤੋਂ ਬੈਸਟ ਕਪਲ ਕਹਿਲਾਈ ਹੈ। ਜੇਕਰ ਇਨ੍ਹਾਂ ਦੀ ਮੁਲਾਕਾਤ ਨੂੰ ਲੈ ਕੇ ਵਿਆਹ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।
ਅਜਿਹੀ ਸੀ ਧੋਨੀ ਦੀ ਪ੍ਰੇਮ ਕਹਾਣੀ
ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਦੀ ਪ੍ਰੇਮ ਕਹਾਣੀ ਕਾਫੀ ਮਜ਼ੇਦਾਰ ਹੈ। ਇਨ੍ਹਾਂ ਦੀ ਮੁਲਾਕਾਤ ਕੋਲਕਾਤਾ ਦੇ ਫਾਈਵ ਸਟਾਰ ਹੋਟਲ ਤਾਜ਼ 'ਚ ਹੋਈ ਸੀ, ਜਿੱਥੇ ਧੋਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੈਸਟ ਮੈਚ ਖੇਡਣ ਪਹੁੰਚੇ ਸੀ। ਤਦ ਸਾਕਸ਼ੀ ਰਾਵਤ ਉਸ ਹੋਟਲ 'ਚ ਇੰਟਰਸ਼ਿਪ ਕਰ ਰਹੀ ਸੀ। ਫਿਰ ਪਹਿਲੀ ਮੁਲਾਕਾਤ 'ਚ ਹੀ ਧੋਨੀ ਨੂੰ ਸਾਕਸ਼ੀ ਪਸੰਦ ਆ ਗਈ ਸੀ। ਦੋਵਾਂ ਨੇ ਇਕ ਦੂਜੇ ਦੇ ਫੋਨ ਨੰਬਰ ਲਏ, ਜਿਸ ਦੌਰਾਨ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤਦ 4 ਜੁਲਾਈ 2010 ਨੂੰ ਦੇਹਰਾਦੂਨ ਨੇੜੇ ਇਕ ਰਿਸਾਰਟ 'ਚ ਧੋਨੀ ਨੇ ਆਪਣੀ ਮੰਗੇਤਰ ਸਾਕਸ਼ੀ ਰਾਵਤ ਦੇ ਨਾਲ ਵਿਆਹ ਕੀਤਾ। ਦੱਸ ਦਈਏ ਕਿ ਇਸ ਵਿਆਹ 'ਚ ਸਪਿਨਰ ਹਰਭਜਨ ਸਿੰਘ, ਆਸ਼ੀਸ਼ ਨੇਹਰਾ, ਰੂਦਰ ਪ੍ਰਤਾਪ ਸਿੰਘ, ਸੁਰੇਸ਼ ਰੈਨਾ ਅਤੇ ਰੋਹਿਤ ਸ਼ਰਮਾ ਤੋਂ ਇਲਾਵਾ ਬੀ. ਸੀ. ਸੀ. ਆਈ. ਦੇ ਸਾਬਕਾ ਪ੍ਰਧਾਨ ਸ਼ਸ਼ਾਂਕ ਮਨੋਹਰ ਅਤੇ ਬੀ. ਸੀ. ਸੀ. ਆਈ. ਦੇ ਤੱਤਕਾਲੀਨ ਪ੍ਰਧਾਨ ਐਨ. ਸ਼੍ਰੀਨਿਵਾਸਨ ਵੀ ਪਹੁੰਚੇ ਸੀ।
ਕੌਣ ਬਣੇਗਾ ਟੀਮ ਇੰਡੀਆ ਦਾ ਮੁੱਖ ਕੋਚ? ਜਾਣੋ 2 ਸਭ ਤੋਂ ਵੱਡੇ ਦਾਅਵੇਦਾਰਾਂ ਬਾਰੇ
NEXT STORY