ਨਵੀਂ ਦਿੱਲੀ– ਭਾਰਤ ਦਾ ਸਾਬਕਾ ਕਪਾਤਨ ਮਹਿੰਦਰ ਸਿੰਘ ਧੋਨੀ ਸਾਬਕਾ ਕਪਤਾਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਭ ਗਾਂਗੁਲੀ ਨੂੰ ਇਕ ਸਰਵੇ ਵਿਚ ਮਾਮੂਲੀ ਫਰਕ ਨਾਲ ਪਛਾੜ ਕੇ ਭਾਰਤ ਦਾ ਸਰਵਸ੍ਰੇਸ਼ਠ ਕਪਤਾਨ ਚੁਣਿਆ ਗਿਆ ਹੈ। ਗਾਂਗੁਲੀ ਤੇ ਧੋਨੀ ਦੋਵੇਂ ਹੀ ਭਾਰਤ ਦੇ ਸਰਵਸ੍ਰੇਸ਼ਠ ਕਪਤਾਨਾਂ ਵਿਚੋਂ ਇਕ ਰਹੇ ਹਨ ਤੇ ਦੋਵਾਂ ਦੀ ਹੀ ਅਗਵਾਈ ਵਿਚ ਭਾਰਤੀ ਟੀਮ ਨੇ ਕਈ ਵਾਰ ਯਾਦਗਾਰ ਜਿੱਤਾਂ ਹਾਸਲ ਕੀਤੀਆਂ ਹਨ। ਗਾਂਗੁਲੀ ਦੀ ਕਪਤਾਨੀ ਵਿਚ ਜਿੱਥੇ ਭਾਰਤੀ ਟੀਮ 2003 ਵਿਚ ਵਿਸ਼ਵ ਕੱਪ ਦੀ ਉਪ ਜੇਤੂ ਬਣੀ ਸੀ ਤਾਂ ਧੋਨੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ 2011 ਵਿਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।
ਗਾਂਗੁਲੀ ਤੇ ਧੋਨੀ ਵਿਚਾਲੇ ਸਟਾਰ ਸਪੋਰਟਸ ਨੇ 8 ਵਰਗਾਂ ਵਿਚ ਸਰਵੇ ਕੀਤਾ ਗਿਆ ਤੇ ਹਰ ਵਰਗ ਦੀ ਔਸਤ ਕੱਢੀ ਗਈ। ਗਾਂਗੁਲੀ ਨੇ ਵਿਦੇਸ਼ੀ ਧਰਤੀ 'ਤੇ ਕਪਤਾਨੀ, ਟੀਮ 'ਤੇ ਕਪਤਾਨੀ ਦੇ ਬਦਲਾਂ ਦਾ ਅਸਰ, ਅਗਲੇ ਕਪਤਾਨ ਨੂੰ ਸਫਲ ਟੀਮ ਸੌਂਪਣਾ ਤੇ ਓਵਰਆਲ ਅਸਰ ਵਰਗ ਵਿਚ ਧੋਨੀ ਨੂੰ ਪਛਾੜਿਆ ਜਦਕਿ ਧੋਨੀ ਘਰ ਵਿਚ ਕਪਤਾਨੀ, ਵਨ ਡੇ ਕਪਤਾਨੀ, ਖਿਤਾਬ ਜਿੱਤਣਾ ਤੇ ਟੀਮ ਦੇ ਕਪਤਾਨ ਦੇ ਰੂਪ ਵਿਚ ਬੱਲੇਬਾਜ਼ ਦੇ ਤੌਰ 'ਤੇ ਖੇਡਣਾ ਵਰਗੇ ਵਰਗਾਂ ਵਿਚ ਗਾਂਗੁਲੀ ਤੋਂ ਅੱਗੇ ਰਿਹਾ। ਗ੍ਰੀਮ ਸਮਿਥ, ਕੁਮਾਰ ਸੰਗਾਕਾਰਾ, ਗੌਤਮ ਗੰਭੀਰ, ਇਰਫਾਨ ਪਠਾਨ ਤੇ ਕ੍ਰਿਸ਼ਣਮਾਚਾਰੀ ਸ਼੍ਰੀਕਾਂਤ ਵਰਗੇ ਧਾਕੜ ਕ੍ਰਿਕਟਰਾਂ ਨੇ ਇਸ ਸਰਵੇ ਵਿਚ ਹਿੱਸਾ ਲਿਆ। ਦੁਨੀਆ ਭਰ ਤੋਂ ਖਿਡਾਰੀਆਂ, ਲੇਖਕਾਂ ਤੇ ਪ੍ਰਸਾਰਕਾਂ ਦੀ ਜਿਊਰੀ ਨੇ 8 ਵਰਗਾਂ ਵਿਚ ਹਰ ਇਕ ਖਿਡਾਰੀ ਨੂੰ 10 ਵਿਚੋਂ ਅੰਕ ਦਿੱਤੇ। ਦੋਵਾਂ ਦੇ ਅੰਕ ਮਿਲਾਉਣ 'ਤੇ ਗਾਂਗੁਲੀ ਨੂੰ ਕੁੱਲ 60.5 ਤੇ ਧੋਨੀ ਨੂੰ 60.9 ਅੰਕ ਮਿਲੇ, ਜਿਸ ਨਾਲ ਧੋਨੀ ਗਾਂਗੁਲੀ ਨੂੰ 0.4 ਦੇ ਮਾਮੂਲੀ ਫਰਕ ਨਾਲ ਹਰਾ ਕੇ ਭਾਰਤ ਦਾ ਸਰਵਸ੍ਰੇਸ਼ਠ ਕਪਤਾਨ ਬਣਿਆ।
ਓਲੰਪਿਕ ਤਮਗਾ ਜੇਤੂ ਪਾਬੰਦੀਸ਼ੁਦਾ ਖਿਡਾਰਨ 'ਤੇ ਹੁਣ ਫਰਜੀ ਸਬੂਤ ਦੇਣ ਦਾ ਦੋਸ਼
NEXT STORY