ਦੁਬਈ– ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੇ ਡੈਬਿਊ ਮੁਕਾਬਲੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਮੈਚ ਵਿਚ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਸਦਾ ਮਨੋਬਲ ਵਧਾਇਆ ਸੀ। ਬੁਮਰਾਹ ਨੇ 2016 ਵਿਚ ਭਾਰਤ ਦੇ ਆਸਟਰੇਲੀਆ ਦੌਰੇ ਦੌਰਾਨ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਭਾਰਤ ਆਸਟਰੇਲੀਆ ਵਿਰੁੱਧ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਸ਼ੁਰੂ ਦੇ ਚਾਰ ਮੁਕਾਬਲੇ ਹਾਰ ਚੁੱਕੀ ਸੀ ਤੇ ਸਿਡਨੀ ਵਿਚ ਖੇਡੇ ਗਏ 5ਵੇਂ ਮੁਕਾਬਲੇ ਵਿਚ ਬੁਮਰਾਹ ਨੂੰ ਖਿਡਾਇਆ ਗਿਆ ਸੀ। ਇਸ ਮੁਕਾਬਲੇ ਵਿਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਹਰਾਇਆ ਸੀ।
ਬੁਮਰਾਹ ਨੇ ਕਿਹਾ,''ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਧੋਨੀ ਦਾ ਨਿੱਜੀ ਫੈਸਲਾ ਸੀ ਤੇ ਸਾਰੇ ਇਸਦਾ ਸਨਮਾਨ ਕਰਦੇ ਹਨ ਪਰ ਨਿੱਜੀ ਤੌਰ 'ਤੇ ਮੈਂ 2016 ਵਿਚ ਉਸਦੀ ਅਗਵਾਈ ਵਿਚ ਡੈਬਿਊ ਕੀਤਾ ਸੀ ਤੇ ਉਸ ਨੇ ਮੇਰਾ ਪੂਰਾ ਸਾਥ ਦਿੱਤਾ ਸੀ। ਕਈ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੋਵੇਗੀ ਕਿ ਧੋਨੀ ਨੇ ਇਸ ਤੋਂ ਪਹਿਲਾਂ ਤਕ ਮੈਨੂੰ ਕਿਸੇ ਪੱਧਰ 'ਤੇ ਗੇਂਦਬਾਜ਼ੀ ਕਰਦੇ ਨਹੀਂ ਦੇਖਿਆ ਸੀ।''
ਖਿਡਾਰੀਆਂ ਦੀ ਮੈਗਾ ਨਿਲਾਮੀ ਮੁਲਤਵੀ ਕਰਨ ਦਾ ਵਿਚਾਰ ਚੰਗਾ : ਮੈਸੂਰ
NEXT STORY