ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸਮੇਂ ਆਪਣੀ ਟ੍ਰੇਨਿੰਗ ਤੋਂ ਵਾਪਸ ਆ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਅਜਿਹੇ 'ਚ ਹੁਣ ਤੱਕ ਉਹ ਆਪਣੇ ਫੈਨਜ਼ ਨੂੰ ਕਈ ਵੱਖ-ਵੱਖ ਅੰਦਾਜ਼ 'ਚ ਨਜ਼ਰ ਆ ਚੁੱਕੇ ਹਨ | ਪਰ ਮਾਹੀ ਦੀ ਸਭ ਤੋਂ ਵੱਡੀ ਫੈਨ ਉਨ੍ਹਾਂ ਦੀ ਬੇਟੀ ਜੀਵਾ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਫੋਟੋ ਆਉਂਦਿਆਂ ਹੀ ਅੱਗ ਦੀ ਤਰਾਂ ਫੈਲ ਜਾਂਦੀ ਹੈ। ਅਜਿਹਾ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ, ਜਦ ਧੋਨੀ ਦੇ ਘਰ ਨਵਾਂ ਮਹਿਮਾਨ ਆਇਆ ਹੈ। ਜਿਸ ਦਾ ਸਵਾਗਤ ਮਾਹੀ ਦੀ ਬੇਟੀ ਜੀਵਾ ਨੇ ਜ਼ੋਰ ਨਾਲ ਗੱਲੇ ਲਾ ਕੇ ਕੀਤਾ।ਧੋਨੀ ਦੇ ਘਰ ਆਇਆ ਛੋਟਾ ਮਹਿਮਾਨ ਹੋਰ ਕੋਈ ਸਗੋਂ ਇਕ ਨਵਾਂ ਪਿਆਰਾ ਜਿਹਾ ਕੁੱਤੇ ਦਾ ਬੱਚਾ ਹੈ। ਜਿਸ ਨਾਲ ਧੋਨੀ ਦੀ ਬੇਟੀ ਜੀਵਾ ਖੇਡ ਰਹੀ ਹੈ। ਜੀਵਾ ਜਿਸ ਕੁੱਤੇ ਦੇ ਬੱਚੇ (ਪਪੀ) ਨਾਲ ਖੇਡ ਰਹੀ ਹੈ, ਉਹ ਏਨਾਟੋਲੀਅਨ ਸ਼ੇਫਰਡ ਨਸਲ ਦਾ ਹੈ। ਪਤਾ ਹੋਵੇ ਕਿ ਐੱਮ. ਐੱਸ. ਧੋਨੀ ਕੋਲ ਕਈ ਨਸਲ ਦੇ ਕੁੱਤੇ ਹਨ।ਜਿਨ੍ਹਾਂ ਦੀ ਵੀਡੀਓਜ਼ ਧੋਨੀ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰਦੇ ਰਹਿੰਦੇ ਹਨ। ਐੱਮ. ਐੱਸ. ਧੋਨੀ ਨੂੰ ਬਾਈਕਸ ਅਤੇ ਕੁੱਤਿਆਂ ਨਾਲ ਬੇਹੱਦ ਹੀ ਪਿਆਰ ਹੈ। ਧੋਨੀ ਨੇ ਆਪਣੇ ਘਰ 'ਚ ਕਈ ਕੁੱਤੇ ਪਾਲੇ ਹੋਏ ਹਨ | ਜਦ ਵੀ ਉਹ ਆਪਣੇ ਘਰ ਰਾਂਚੀ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਟ੍ਰੇਨਿੰਗ ਵੀ ਦਿੰਦੇ ਹਨ, ਜਿਸ ਦੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਰਹਿੰਦੇ ਹਨ | ਧੋਨੀ ਕੋਲ ਬੈਲਜੀਅਨ ਮੈਲਿਨਵਾ, ਹਸਕੀਜ ਅਤੇ ਡੱਚ ਸ਼ੇਫਰਡ ਨਸਲ ਦੇ ਕੁੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸੀ ਨਸਲ ਦੇ ਵੀ ਕੁੱਤੇ ਪਾਲ ਰੱਖੇ ਹਨ।
ਤਹਾਨੂੰ ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਹੁਣੇ ਹੀ ਜੰਮੂ ਕਸ਼ਮੀਰ ਤੋਂ ਆਪਣੀ ਟ੍ਰੇਨਿੰਗ ਪੂਰੀ ਕਰ ਵਾਪਿਸ ਆਏ ਹਨ। 16 ਅਗਸਤ ਨੂੰ ਹੀ ਦਿੱਲੀ ਏਅਰਪੋਰਟਉਤੇ ਵੇਖੇ ਗਏ ਸਨ, ਇਸ ਸਮੇਂ ਉਹ ਆਪਣੀ ਆਈ. ਪੀ. ਐੱਲ. ਟੀਮ ਦੇ ਕਿਸੇ ਪ੍ਰੋਗਰਾਮ ਦੇ ਕਾਰਨ ਅਮਰੀਕਾ ਗਏ ਹੋਏ ਹਨ | ਉਂਝ ਤਾਂ ਵਰਲਡ ਕੱਪ ਤੋਂ ਬਾਅਦ ਹੀ ਉਨ੍ਹਾਂ ਨੇ ਕ੍ਰਿਕਟ ਤੋਂ ਬ੍ਰੇਕ ਲਿਆ ਹੋਇਆ ਹੈ |
ਮਰੇ ਨੇ ਜਿੱਤ ਦੇ ਨਾਲ ਸਿੰਗਲ ’ਚ ਕੀਤੀ ਵਾਪਸੀ
NEXT STORY