ਨਵੀਂ ਦਿੱਲੀ– ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਭਾਰਤ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕਪਤਾਨ ਦੇ ਤੌਰ 'ਤੇ ਕਦੇ ਵੀ ਭਾਵਨਾਵਾਂ 'ਚ ਵਹਿ ਕੇ ਫੈਸਲਾ ਨਹੀਂ ਲੈਂਦਾ ਸੀ। ਪੋਟਿੰਗ ਤੇ ਧੋਨੀ ਦੋਵੇਂ ਹੀ ਕਪਤਾਨਾਂ ਨੇ ਆਪਣੀਆਂ ਟੀਮਾਂ ਨੂੰ ਉਨ੍ਹਾਂ ਦੀ ਕਪਾਤਨੀ ਵਿਚ ਵਿਸ਼ਵ ਜੇਤੂ ਬਣਾਇਆ ਹੈ। ਧੋਨੀ ਨੇ ਭਾਰਤ ਨੂੰ ਆਪਣੀ ਕਪਤਾਨੀ ਵਿਚ 2007 ਟੀ-20 ਵਿਸ਼ਵ ਕੱਪ ਤੇ 2011 ਵਿਚ ਵਨ ਡੇ ਵਿਸ਼ਵ ਕੱਪ ਦਾ ਖਿਤਾਬ ਜਿਤਾਇਆ ਸੀ ਜਦਕਿ 2013 ਵਿਚ ਚੈਂਪੀਅਨਸ ਟਰਾਫੀ ਵੀ ਉਸਦੀ ਅਗਵਾਈ ਵਿਚ ਭਾਰਤੀ ਟੀਮ ਨੇ ਜਿੱਤੀ ਸੀ। ਪੋਂਟਿੰਗ ਤੇ ਧੋਨੀ ਨੇ ਇਕ ਦੂਜੇ ਵਿਰੁੱਧ 26 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਬਨ। ਇਸ ਤੋਂ ਇਲਾਵਾ ਪੋਂਟਿੰਗ ਪਹਿਲਾਂ ਮੁੰਬਈ ਇੰਡੀਅਨਸ ਤੇ ਹੁਣ ਦਿੱਲੀ ਕੈਪੀਟਲਸ ਟੀਮ ਦੇ ਕੋਚ ਹਨ। ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਸ ਦੇ ਵਿਰੁੱਧ ਉਨ੍ਹਾਂ ਨੇ ਕੋਚਿੰਗ ਕੀਤੀ ਹੈ।
ਪੋਟਿੰਗ ਨੇ ਕਿਹਾ,''ਧੋਨੀ ਜਿਹੜੇ ਫੈਸਲੇ ਲੈਂਦਾ ਸੀ, ਉਹ ਇਕ ਚੰਗੇ ਕਪਤਾਨ ਦੀ ਨਿਸ਼ਾਨੀ ਹੈ ਤੇ ਸ਼ਲਾਘਾਯੋਗ ਹੈ ਪਰ ਮੈਂ ਚਾਹ ਕੇ ਵੀ ਮੈਦਾਨ 'ਤੇ ਆਪਣੀਆਂ ਭਾਵਨਾਵਾਂ 'ਤੇ ਕੰਟਰੋਲ ਨਹੀਂ ਰੱਖ ਪਾਉਂਦਾ ਸੀ।'' ਉਨ੍ਹਾਂ ਨੇ ਕਿਹਾ ਕਿ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਅੱਗੇ ਵਧੀ ਹੈ। ਉਨ੍ਹਾਂ ਨੂੰ ਹਮੇਸ਼ਾ ਲੱਗਦਾ ਸੀ ਕਿ ਉਹ ਆਪਣੇ ਖਿਡਾਰੀਆਂ ਨਾਲ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਵਾਉਣ 'ਚ ਸਫਲ ਹੋਣਗੇ।
ਭੂਟੀਆ ਦੇ ਨਾਂ 'ਤੇ ਰੱਖਿਆ ਜਾਵੇਗਾ ਫੁੱਟਬਾਲ ਸਟੇਡੀਅਮ ਦਾ ਨਾਂ
NEXT STORY