ਸਪੋਰਟਸ ਡੈਸਕ- ਮਹਿੰਦਰ ਸਿੰਘ ਧੋਨੀ 41 ਸਾਲ ਦੇ ਹੋ ਗਏ ਹਨ। ਧੋਨੀ ਨੇ ਅਗਸਤ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਸ ਤੋਂ ਬਾਅਦ ਉਹ IPL ਦਾ ਤੀਜਾ ਸੀਜ਼ਨ ਖੇਡ ਰਹੇ ਹਨ। ਉਹ ਚੇਨਈ ਸੁਪਰਕਿੰਗਜ਼ ਦੀ ਕਪਤਾਨੀ ਕਰ ਰਹੇ ਹਨ। ਪਿਛਲੇ ਸਾਲ ਵੀ ਉਨ੍ਹਾਂ ਦੇ ਸੰਨਿਆਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਉਦੋਂ ਧੋਨੀ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਹੁਣ ਧੋਨੀ ਨੇ ਕੁਝ ਅਜਿਹਾ ਕਹਿ ਦਿੱਤਾ ਹੈ ਜਿਸ ਤੋਂ ਸਾਫ ਹੋ ਗਿਆ ਹੈ ਕਿ ਇਹ ਸੀਜ਼ਨ ਉਨ੍ਹਾਂ ਦਾ ਆਖਰੀ ਸੀਜ਼ਨ ਹੋ ਸਕਦਾ ਹੈ। ਫਿਲਹਾਲ ਉਨ੍ਹਾਂ ਦੀ ਟੀਮ ਵਧੀਆ ਖੇਡ ਰਹੀ ਹੈ ਤੇ 6 ਮੈਚਾਂ ‘ਚੋਂ 4 ਜਿੱਤ ਚੁੱਕੀ ਹੈ ਤੇ ਅੰਕ ਸੂਚੀ ‘ਚ 3ਵੇਂ ਨੰਬਰ ‘ਤੇ ਹੈ।
ਇਹ ਵੀ ਪੜ੍ਹੋ : IPL 2023 : ਗੁਜਰਾਤ ਨੇ ਲਖਨਊ ਨੂੰ 7 ਦੌੜਾਂ ਨਾਲ ਹਰਾਇਆ
ਸ਼ੁੱਕਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਧੋਨੀ ਨੇ ਥੋੜ੍ਹੇ ਸ਼ਬਦਾਂ ‘ਚ ਕਿਹਾ ਕਿ ਇਹ ਉਨ੍ਹਾਂ ਦੇ ਕਰੀਅਰ ਦਾ ‘ਆਖਰੀ ਪੜਾਅ’ ਹੈ। ਹਰਸ਼ਾ ਭੋਗਲੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਮੈਂ ਬੁੱਢਾ ਹੋ ਰਿਹਾ ਹਾਂ ਤੇ ਇਸ ਨੂੰ ਸਵੀਕਾਰ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਰਸ਼ਕਾਂ ਨੇ ਦੋ ਸਾਲਾਂ ਬਾਅਦ ਸਟੇਡੀਅਮ ਵਿੱਚ ਵਾਪਸੀ ਕੀਤੀ ਹੈ ਤੇ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ।
ਇਸ ਸਾਲ ਦੇ ਆਈਪੀਐੱਲ ‘ਚ ਦੇਖਿਆ ਜਾ ਰਿਹਾ ਹੈ ਕਿ ਧੋਨੀ ਦੇ ਪ੍ਰਸ਼ੰਸਕਾਂ ਦਾ ਕ੍ਰੇਜ਼ ਹਰ ਰੋਜ਼ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਭਾਵੇਂ ਉਹ ਟਾਸ ਲਈ ਧੋਨੀ-ਧੋਨੀ ਦੇ ਨਾਅਰੇ ਹੋਣ ਜਾਂ ਧੋਨੀ ਦੇ ਬੱਲੇਬਾਜ਼ੀ ਲਈ ਆਉਂਦੇ ਹੀ ਸਟੇਡੀਅਮ ‘ਚ ਉਤਸ਼ਾਹ ਹੋਵੇ ਜਾਂ ਆਨਲਾਈਨ ਬ੍ਰਾਡਕਾਸਟਰਾਂ ਦੇ ਦਰਸ਼ਕਾਂ ਦੀ ਗਿਣਤੀ ਦੇ ਤੋੜਦੇ ਰਿਕਾਰਡ। ਹਰ ਦਿਨ ਇਹ ਸਾਬਤ ਹੋ ਰਿਹਾ ਹੈ ਕਿ ਧੋਨੀ ਦਾ ਨਾਂ ਵੱਡਾ ਹੁੰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : IPL 2023: ਰਿੰਕੂ ਸਿੰਘ ਤੇ ਮਨਦੀਪ 'ਤੇ ਭੜਕੇ ਯੁਵਰਾਜ ਸਿੰਘ, ਸ਼ਰੇਆਮ ਕਹਿ ਦਿੱਤੀਆਂ ਇਹ ਗੱਲਾਂ
ਜ਼ਿਕਰਯੋਗ ਹੈ ਕਿ ਧੋਨੀ ਦੀ ਚੇਨਈ ਸੁਪਰਕਿੰਗਜ਼ ਨੇ ਇਸ ਸਾਲ 6 ਮੈਚ ਖੇਡੇ ਹਨ। ਇਸ ‘ਚੋਂ ਉਸ ਨੇ 4 ਮੈਚ ਜਿੱਤ ਕੇ 8 ਅੰਕ ਹਾਸਲ ਕੀਤੇ ਹਨ। ਇਨ੍ਹਾਂ 8 ਅੰਕਾਂ ਕਾਰਨ ਉਹ ਤੀਜੇ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਇਹ ਵੀ ਜ਼ਿਕਰਯੋਗ ਹੈ ਕਿ ਸਾਲ 2021 ‘ਚ ਵੀ ਧੋਨੀ ਦੀ ਟੀਮ ਸੀਐੱਸਕੇ ਨੇ IPL ਦਾ ਖਿਤਾਬ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023 : ਪੰਜਾਬ ਨੇ ਮੁੰਬਈ ਨੂੰ ਦਿੱਤਾ 215 ਦੌੜਾਂ ਦਾ ਚੁਣੌਤੀਪੂਰਨ ਟੀਚਾ
NEXT STORY