ਚੇਨਈ- ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਥਿਸ਼ਾ ਪਥਿਰਾਨਾ ਨੇ ਕ੍ਰਿਸ਼ਮਾਈ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਆਪਣੇ ਕ੍ਰਿਕਟ ਕੈਰੀਅਰ ’ਚ ਪਿਤਾ ਦੀ ਸ਼ਖਸੀਅਤ ਦੱਸਦੇ ਹੋਏ ਕਿਹਾ ਕਿ ਚੇਨਈ ਸੁਪਰਕਿੰਗਜ਼ ਦੇ ਸਾਬਕਾ ਕਪਤਾਨ ਦੀ ਛੋਟੀ ਜਿਹੀ ਸਲਾਹ ਨਾਲ ਉਨ੍ਹਾਂ ਨੂੰ ਕਾਫੀ ਆਤਮਵਿਸ਼ਵਾਸ ਮਿਲਿਆ ਹੈ। ਇਸ 21 ਸਾਲਾ ਗੇਂਦਬਾਜ਼ ਨੇ 2022 ’ਚ ਇੰਡੀਅਨ ਪ੍ਰੀਮੀਅਰ ਲੀਗ ’ਚ ਡੈਬਿਊ ਕੀਤਾ ਸੀ ਅਤੇ ਉਦੋਂ ਤੋਂ ਉਹ ਚੇਨਈ ਦੀ ਤੇਜ਼ ਗੇਂਦਬਾਜ਼ੀ ਇਕਾਈ ਦਾ ਮੁੱਖ ਥੰਮ੍ਹ ਰਹੇ ਹਨ।
ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਪਿਛਲੇ ਸੀਜ਼ਨ ’ਚ ਚੇਨਈ ਨੂੰ ਚੈਂਪੀਅਨ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਧੋਨੀ ਤੋਂ ਮਿਲੇ ਮਾਰਗਦਰਸ਼ਨ ’ਤੇ ਪਥਿਰਾਨਾ ਨੇ ਕਿਹਾ,‘‘ਮੇਰੇ ਪਿਤਾ ਤੋਂ ਬਾਅਦ ਮੇਰੇ ਕ੍ਰਿਕਟ ਜੀਵਨ ’ਚ ਜ਼ਿਆਦਾਤਰ ਉਹੀ (ਧੋਨੀ) ਪਿਤਾ ਦੀ ਭੂਮਿਕਾ ਨਿਭਾਉਂਦੇ ਹਨ। ਉਹ ਹਮੇਸ਼ਾ ਮੇਰੀ ਦੇਖਭਾਲ ਕਰਦੇ ਹਨ ਅਤੇ ਮੈਨੂੰ ਕੋਈ ਨਾ ਕੋਈ ਸੇਧ ਦਿੰਦੇ ਰਹਿੰਦੇ ਹਨ। ਇਹ ਅਜਿਹਾ ਹੈ ਜੋ ਮੇਰੇ ਪਿਤਾ ਘਰ ’ਚ ਕਰਦੇ ਹਨ।’’ ਉਨ੍ਹਾਂ ਨੇ ਕਿਹਾ,‘‘ਮੈਨੂੰ ਲਗਦਾ ਹੈ ਕਿ ਉਹ ਮੇਰੇ ਨਾਲ ਜਿੰਨੀਆਂ ਚੀਜ਼ਾਂ ਸਾਂਝੀਆਂ ਕਰਦੇ ਹਨ, ਉਹ ਕਾਫੀ ਹਨ।
ਉਹ ਮੈਦਾਨ ਦੇ ਅੰਦਰ ਜਾਂ ਬਾਹਰ ਬਹੁਤ ਜ਼ਿਆਦਾ ਗੱਲ ਨਹੀਂ ਕਰਦੇ ਹਨ ਪਰ ਮੈਨੂੰ ਛੋਟੀਆਂ-ਛੋਟੀਆਂ ਗੱਲਾਂ ਦੱਸਦੇ ਰਹਿੰਦੇ ਹਨ। ਇਸ ਨਾਲ ਬਹੁਤ ਫਰਕ ਪੈਂਦਾ ਹੈ ਅਤੇ ਇਸ ਨਾਲ ਮੇਰਾ ਆਤਮਵਿਸ਼ਵਾਸ ਕਾਫੀ ਵਧਦਾ ਹੈ।’’ ਸ਼੍ਰੀਲੰਕਾ ਦੇ ਇਸ ਗੇਂਦਬਾਜ਼ ਲਈ ਆਈ. ਪੀ. ਐੱਲ. ਦਾ ਮੌਜੂਦਾ ਸੀਜ਼ਨ ਹੁਣ ਤੱਕ ਚੰਗਾ ਰਿਹਾ ਹੈ। ਉਹ 13 ਵਿਕਟਾਂ ਲੈ ਕੇ ਮੁਸਤਫਿਜ਼ੁਰ ਰਹਿਮਾਨ (14) ਤੋਂ ਬਾਅਦ ਟੀਮ ਦਾ ਦੂਜਾ ਸਫਲ ਗੇਂਦਬਾਜ਼ ਹੈ। ਉਨ੍ਹਾਂ ਨੇ ਇਸ ਦੌਰਾਨ 7.68 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਮਯੰਕ ਦਾ IPL ਦੇ ਬਾਕੀ ਮੈਚਾਂ ’ਚ ਖੇਡਣਾ ਮੁਸ਼ਕਲ
NEXT STORY