ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਨੂੰ ਉਨ੍ਹਾਂ ਦੀ ਤਾਬੜ-ਤੋੜ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ। ਪਰ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਚੱਲ ਰਹੀ ਵਨਡੇ ਸੀਰੀਜ਼ ਦੇ ਚੌਥੇ ਮੈਚ 'ਚ ਧੋਨੀ ਦੀ ਬੇਹੱਦ ਹੌਲੀ ਬੱਲੇਬਾਜ਼ੀ ਨੂੰ ਦੇਖ ਕੇ 2015 ਵਰਲਡ ਕੱਪ ਸੈਮੀਫਾਈਨਲ ਦੀਆਂ ਯਾਦਾਂ ਤਾਜ਼ਾ ਹੋ ਗਈਆਂ। 2015 ਦੇ ਵਰਲਡ ਕੱਪ ਸੈਮੀਫਾਈਨਲ ਮੁਕਾਬਲੇ 'ਚ ਧੋਨੀ ਨੇ ਆਸਟਰੇਲੀਆ ਖਿਲਾਫ 94 ਗੇਂਦਾਂ 'ਤੇ 65 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਭਾਰਤ ਉਹ ਮੈਚ 95 ਦੌੜਾਂ ਨਾਲ ਹਾਰ ਗਿਆ ਸੀ। ਉਸ ਸਮੇਂ ਵੀ ਉਨ੍ਹਾਂ ਦੀ ਹੌਲੀ ਬੱਲੇਬਾਜ਼ੀ ਨੂੰ ਲੈ ਕੇ ਖੂਬ ਆਲੋਚਨਾ ਕੀਤੀ ਗਈ ਸੀ। ਅੱਜ ਦੋ ਸਾਲ ਬਾਅਦ ਫਿਰ ਮਾਹੀ ਦੀ ਬੱਲੇਬਾਜੀ ਉੱਤੇ ਸਵਾਲ ਉਠ ਰਹੇ ਹੈ।
ਵੈਸਟਇੰਡੀਜ਼ ਖਿਲਾਫ ਚੌਥੇ ਵਨਡੇ 'ਚ ਧੋਨੀ ਨੇ 114 ਗੇਂਦਾਂ 'ਚ 54 ਦੌੜਾਂ ਬਣਾਈਆਂ, ਇੱਥੇ ਤੱਕ ਕਿ 100 ਗੇਂਦਾਂ ਖੇਡਣ ਦੇ ਬਾਅਦ ਵੀ ਉਨ੍ਹਾਂ ਦੇ ਬੱਲੇ ਤੋਂ ਇੱਕ ਬਾਉਂਡਰੀ ਤੱਕ ਨਹੀਂ ਨਿਕਲੀ। ਇਸ ਦੌਰਾਨ ਧੋਨੀ ਦਾ ਸਟਰਾਇਕ ਰੇਟ ਵੀ 50 ਤੋਂ ਘੱਟ ਦਾ ਸੀ। ਆਖਰੀ ਸਮੇਂ 'ਚ ਭਾਰਤ ਨੂੰ 30 ਗੇਂਦਾਂ ਵਿੱਚ 31 ਦੌੜਾਂ ਬਣਾਉਣੀਆਂ ਸਨ ਪਰ 48ਵੇਂ ਓਵਰ ਤੱਕ ਕਰੀਜ ਉੱਤੇ ਰਹਿੰਦੇ ਹੋਏ ਵੀ ਧੋਨੀ ਤੋਂ ਇਹ ਦੌੜਾਂ ਨਹੀਂ ਬਣ ਸਕੀਆਂ। ਇਸ ਮੈਚ 'ਚ ਅਜਿਹਾ ਲੱਗ ਰਿਹਾ ਸੀ ਜਿਵੇਂ ਮਾਹੀ ਟੈਸਟ ਮੈਚ ਖੇਡ ਰਹੇ ਹੋਣ। ਇਸ ਲਈ ਮੈਚ 'ਚ ਹਾਰ ਦਾ ਜ਼ਿੰਮੇਦਾਰ ਵੀ ਧੋਨੀ ਨੂੰ ਹੀ ਮੰਨਿਆ ਜਾ ਰਿਹਾ ਹੈ।
ਇੰਨਾ ਹੀ ਨਹੀਂ ਪਿਛਲੇ 2 ਸਾਲਾਂ 'ਚ ਧੋਨੀ ਦੀ ਬੱਲੇਬਾਜ਼ੀ ਐਵਰੇਜ਼ 'ਚ ਵੀ ਗਿਰਾਵਟ ਆਈ ਹੈ। 2014 ਤੋਂ 2015 ਵਿਚਾਲੇ ਵਨਡੇ ਕ੍ਰਿਕਟ 'ਚ ਧੋਨੀ ਦਾ ਐਵਰੇਜ਼ 49.09 ਦਾ ਸੀ, ਉੱਥੇ ਹੀ 2016-2017 'ਚ ਇਹ ਐਵਰੇਜ਼ ਡਿੱਗ ਕੇ 41.50 ਹੋ ਗਿਆ ਹੈ। ਧੋਨੀ ਦੀ ਬੱਲੇਬਾਜ਼ੀ ਦਾ ਗ੍ਰਾਫ ਲਗਾਤਾਰ ਹੇਠਾਂ ਆ ਰਿਹਾ ਹੈ। ਇਸ ਲਈ ਸਵਾਲ ਉਠਣਾ ਲਾਜ਼ਮੀ ਹੈ ਕਿ ਧੋਨੀ ਨੂੰ 2019 ਵਿਸ਼ਵ ਕੱਪ ਖਿਡਾਉਣਾ ਚਾਹੀਦਾ ਹੈ ਜਾਂ ਨਹੀਂ।
30 ਦੇ ਬਾਅਦ ਧੋਨੀ ਦੀ ਧਮਕ—

ਖੇਡ ਮੰਤਰੀ ਨੇ ਦੁਤੀਚੰਦ ਦਾ ਕੀਤਾ ਸਮਰਥਨ
NEXT STORY