ਨਵੀਂ ਦਿੱਲੀ– ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਮਹਿੰਦਰ ਸਿੰਘ ਧੋਨੀ ਦੇ ਆਜ਼ਾਦੀ ਦਿਹਾੜੇ ਵਾਲੇ ਦਿਨ ਸੰਨਿਆਸ ਲੈਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਨੇ ਧੋਨੀ ਦੀ ਰੱਜ ਕੇ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਉਸ ਨੂੰ ਸੰਨਿਆਸ ਘਰ ਵਿਚ ਲੈਣ ਦੀ ਬਜਾਏ ਮੈਦਾਨ ਤੋਂ ਲੈਣਾ ਚਾਹੀਦਾ ਸੀ। ਇੰਜ਼ਮਾਮ ਨੇ ਕਿਹਾ,‘‘ਧੋਨੀ ਦੇ ਦੁਨੀਆ ਭਰ ਵਿਚ ਲੱਖਾਂ ਪ੍ਰਸ਼ੰਸਕ ਹਨ, ਜਿਹੜੇ ਉਸ ਨੂੰ ਮੈਦਾਨ ’ਤੇ ਖੇਡਦੇ ਦੇਖਣਾ ਚਾਹੁੰਦੇ ਹਨ। ਇਸ ਪੱਧਰ ਦੇ ਖਿਡਾਰੀ ਨੂੰ ਘਰ ਬੈਠੇ ਹੀ ਸੰਨਿਆਸ ਨਹੀਂ ਲੈਣਾ ਚਾਹੀਦਾ ਸੀ। ਉਸ ਨੂੰ ਮੈਦਾਨ (ਵਿਦਾਈ ਮੈਚ ਖੇਡ ਕੇ) ਤੋਂ ਸੰਨਿਆਸ ਦਾ ਅਲੈਾਨ ਕਰਨਾ ਚਾਹੀਦਾ ਸੀ।’’
ਕੁਆਰੰਟੀਨ ’ਚ ਖੁਦ ਨੂੰ ਮਾਨਸਿਕ ਪੱਧਰ ’ਤੇ ਮਜ਼ਬੂਤ ਰੱਖਣਾ ਬਹੁਤ ਚੁਣੌਤੀਪੂਰਨ : ਸੁਨੀਲ
NEXT STORY