ਬੈਂਗਲੁਰੂ- ਭਾਰਤੀ ਹਾਕੀ ਟੀਮ ਦਾ ਇੱਥੇ ਸਾਈ ਦੇ ਨੈਸ਼ਨਲ ਐਕਸੀਲੇਂਸ ਸੈਂਟਰ ਵਿਚ 14 ਦਿਨਾਂ ਦਾ ਕੁਆਰੰਟੀਨ ਮੰਗਲਵਾਰ ਨੂੰ ਪੂਰਾ ਹੋਵੇਗਾ ਤੇ ਅਜਿਹੇ ’ਚ ਟੀਮ ਦੇ ਫਾਰਵਰਡ ਐੱਸ. ਵੀ. ਸੁਨੀਲ ਨੇ ਆਈਸੋਲੇਸ਼ਨ ਦੇ ਤਜ਼ਰਬਿਆਂ ਨੂੰ ਸਾਂਝਾ ਕਰਦੇ ਹੋਏ ਉਸ ਦੌਰਾਨ ਦੀ ਬਿਹਤਰੀਨ ਗਤੀਵਿਧੀਆਂ ਦੇ ਲਈ ਟੀਮ ਦੀ ਏਕਤਾ ਨੂੰ ਸਿਹਰਾ ਦਿੱਤਾ ਹੈ। 31 ਸਾਲਾ ਸੁਨੀਲ ਨੇ ਕਿਹਾ ਕਿ ਲੰਮੇ ਸਮੇਂ ਤਕ ਆਈਸੋਲੇਸ਼ਨ ’ਚ ਰਹਿਣ ਦੇ ਦੌਰਾਨ ਸਭ ਤੋਂ ਵੱਡੀ ਚੁਣੌਤੀ ਖੁਦ ਨੂੰ ਮਾਨਸਿਕ ਰੂਪ ਨਾਲ ਮਜ਼ਬੂਤ ਰੱਖਣਾ ਹੈ। ਸੁਨੀਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਪਿਛਲੇ ਦੋ ਹਫਤਿਆਂ ’ਚ ਇਹ ਅਹਿਸਾਸ ਹੋਇਆ ਕਿ ਸਾਨੂੰ ਸਾਰਿਆਂ ਨੂੰ ਮਾਨਸਿਕ ਰੂਪ ਨਾਲ ਮਜ਼ਬੂਤ ਹੋਣ ਦੀ ਜ਼ਰੂਰਤ ਹੈ ਤੇ ਇਸ ਨੂੰ ਪੱਕਾ ਕਰਨ ਦੇ ਲਈ ਸਾਨੂੰ ਹਮੇਸ਼ਾ ਆਪਣੇ ਦੋਸਤਾਂ, ਪਰਿਵਾਰਾਂ ਅਤੇ ਟੀਮ ਦੇ ਸਾਥੀਆਂ ਦੇ ਸੰਪਰਕ ’ਚ ਰਹੇ। ਉਨ੍ਹਾਂ ਨੇ ਕਿਹਾ ਕਦੇ-ਕਦੇ ਤੁਹਾਨੂੰ ਇਹ ਅਹਿਸਾਸ ਨਹੀਂ ਹੁੰਦਾ ਹੈ ਕਿ ਕਿਸ ਚੀਜ਼ ਦੇ ਲਈ ਕਿੰਨੇ ਯਤਨ ਦੀ ਜ਼ਰੂਰਤ ਹੈ ਪਰ ਆਈਸੋਲੇਸ਼ਨ ’ਚ ਰਹਿਣ ਤੋਂ ਬਾਅਦ ਮੈਂ ਉਨ੍ਹਾਂ ਸਾਰਿਆਂ ਲੋਕਾਂ ਦੇ ਦਰਦ ਸਮਝ ਸਕਦਾ ਹਾਂ ਜੋ ਕੁਆਰੰਟੀਨ ਕੇਂਦਰਾਂ ਜਾਂ ਘਰ ’ਚ ਆਈਸੋਲੇਸ਼ਨ ’ਚ ਰਹਿ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਮਾਨਸਿਕ ਤੌਰ ’ਤੇ ਇਕ ਵੱਡੀ ਚੁਣੌਤੀ ਹੈ ਤੇ ਅਸਲ ’ਚ ਤੁਹਾਡੇ ਸਬਰ ਦੀ ਪ੍ਰੀਖਿਆ ਹੈ। ਇਸ ਲਈ ਮਹਾਮਾਰੀ ਦੇ ਦੌਰਾਨ ਜੋ ਲੋਕ ਇਸ ਤਰ੍ਹਾਂ ਦੇ ਮੌਕਿਆਂ ਤੋਂ ਉੱਭਰ ਚੁੱਕੇ ਹਨ ਉਸਦੇ ਪ੍ਰਤੀ ਮੇਰੇ ਮਨ ’ਚ ਬਹੁਤ ਸਨਮਾਨ ਹੈ। 2014 ਏਸ਼ੀਆ ਖੇਡ ਦੇ ਸੋਨ ਤਮਗਾ ਜੇਤੂ ਸੁਨੀਲ ਨੇ ਕਿਹਾ ਕਿ ਅਸੀਂ ਅੰਦਰੂਨੀ ਫਿੱਟਨੈਸ ਸ਼ੈਡਿਊਲ ਦੀ ਪਾਲਣਾ ਕਰਕੇ ਆਪਣੇ ਫਿੱਟਨੈਸ ਪੱਧਰ ਨੂੰ ਬਣਾਏ ਰੱਖਣ ’ਚ ਕਾਇਮ ਹਾਂ। ਮੈਂ ਨਿੱਜੀ ਤੌਰ ’ਤੇ ਇਨ੍ਹਾਂ ਗਤੀਵਿਧੀਆਂ ’ਚ ਆਨੰਦ ਲਿਆ ਹੈ ਜਿਸ ’ਚ ਸਟ੍ਰੇਚਿੰਗ ਤੇ ਫੋਮ ਰੋਲਿੰਗ ਸ਼ਾਮਲ ਹੈ।
ਮਾਹੀ ਦੀ ਰਿਟਾਇਰਮੈਂਟ ’ਤੇ ਬਾਲੀਵੁੱਡ ਅਦਾਕਾਰਾਂ ਨੇ ਕੀਤੇ ਸਪੈਸ਼ਲ ਮੈਸੇਜ
NEXT STORY