ਨਵੀਂ ਦਿੱਲੀ- ਮਹਿੰਦਰ ਸਿੰਘ ਧੋਨੀ ਨੇ ਆਪਣੇ ਘਰੇਲੂ ਸ਼ਹਿਰ ਰਾਂਚੀ ਵਿਚ ਨੈੱਟ 'ਤੇ ਅਭਿਆਸ ਸ਼ੁਰੂ ਕਰ ਲਿਆ ਹੈ ਪਰ ਇਸ ਚਮਤਕਾਰੀ ਸਾਬਕਾ ਕਪਤਾਨ ਦੇ ਅਗਲੇ ਮਹੀਨੇ ਵੈਸਟਇੰਡੀਜ਼ ਵਿਰੁੱਧ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਵਿਚ ਖੇਡਣ ਦੀ ਸੰਭਾਵਨਾ ਨਹੀਂ ਹੈ। ਧੋਨੀ ਨੇ ਜੁਲਾਈ ਵਿਚ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਅਦ ਕੋਈ ਮੁਕਾਬਲੇਬਾਜ਼ੀ ਮੈਚ ਨਹੀਂ ਖੇਡਿਆ ਹੈ। ਉਸ ਨੇ ਇਥੇ ਰਾਂਚੀ ਵਿਚ ਜੇ. ਐੱਸ. ਸੀ. ਏ. ਸਟੇਡੀਅਮ ਵਿਚ ਨੈੱਟ 'ਤੇ ਅਭਿਆਸ ਕਰ ਕੇ ਵਾਪਸੀ ਦੀ ਉਮੀਦ ਜਗਾ ਦਿੱਤੀ ਹੈ। ਹਾਲਾਂਕਿ ਉਹ ਵੈਸਟਇੰਡੀਜ਼ ਵਿਰੁੱਧ 6 ਦਸੰਬਰ ਤੋਂ ਮੁੰਬਈ ਵਿਚ ਸ਼ੁਰੂ ਹੋਣ ਵਾਲੀ 3 ਟੀ-20 ਤੇ ਇੰਨੇ ਹੀ ਵਨ ਡੇ ਮੈਚਾਂ ਦੀ ਲੜੀ ਲਈ ਉਪਲੱਬਧ ਹੀ ਰਹੇਗਾ।
ਅੰਡਰ-11 ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਸ਼ੁਰੂ
NEXT STORY