ਮੈਕਾਯ- ਭਾਰਤੀ ਕਪਤਾਨ ਮਿਤਾਲੀ ਰਾਜ ਨੇ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੋਂ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆ ਦੇ ਵਿਰੁੱਧ ਦੂਜੇ ਵਨ ਡੇ ਦੀ ਆਖਰੀ ਗੇਂਦ 'ਨੋ ਬਾਲ' ਸੁੱਟਣ ਦੀ ਉਮੀਦ ਨਹੀਂ ਕੀਤੀ ਸੀ, ਜਿਸ ਨਾਲ 'ਕਰੋ ਜਾਂ ਮਰੋ' ਦਾ ਮੁਕਾਬਲਾ ਭਾਰਤ ਦੇ ਹੱਥਾਂ 'ਚੋਂ ਨਿਕਲ ਗਿਆ। ਆਸਟਰੇਲੀਆ ਨੂੰ ਆਖਰੀ ਗੇਂਦ 'ਤੇ ਤਿੰਨ ਦੌੜਾਂ ਦੀ ਜ਼ਰੂਰਤ ਸੀ ਪਰ ਜ਼ਿਆਦਾ ਤਰੇਲ ਦੇ ਕਾਰਨ ਗੋਸਵਾਮੀ ਦੇ ਲਈ ਗੇਂਦ 'ਤੇ ਕੰਟਰੋਲ ਬਣਾਉਣਾ ਮੁਸ਼ਕਿਲ ਹੋ ਗਿਆ। ਉਨ੍ਹਾਂ ਨੇ ਕਮਰ ਦੇ ਉੱਪਰ ਫੁਲਟਾਸ ਗੇਂਦ ਸੁੱਟੀ ਜੋ ਨਿਕੋਲ ਕੈਰੀ ਦੇ ਬੱਲੇ ਨਾਲ ਲੱਗ ਕੇ ਸਿੱਧੇ ਭਾਰਤੀ ਫੀਲਡਰ ਦੇ ਹੱਥ ਵਿਚ ਚੱਲੀ ਗਈ, ਜਿਸ ਨਾਲ ਭਾਰਤੀ ਕੈਂਪ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਪਰ ਟੀ. ਵੀ. ਅੰਪਾਇਰ ਨੇ ਇਸ ਨੂੰ 'ਨੋ ਬਾਲ' ਐਲਾਨ ਕਰ ਦਿੱਤਾ।
ਇਹ ਖ਼ਬਰ ਪੜ੍ਹੋ- ਅਮਰੀਕਾ : ਕਰੋਗਰ ਸਟੋਰ 'ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ
ਆਸਟਰੇਲੀਆ ਨੇ ਆਖਰੀ ਗੇਂਦ 'ਤੇ 2 ਦੌੜਾਂ ਬਣਾ ਕੇ ਮੈਚ ਦੇ ਨਾਲ ਸੀਰੀਜ਼ ਵੀ ਜਿੱਤ ਲਈ। ਮਿਤਾਲੀ ਨੇ ਕਿਹਾ ਕਿ ਮੇਰੇ ਲਈ ਆਖਰੀ ਗੇਂਦ ਬਹੁਤ ਨਰਵਸ ਕਰਨ ਵਾਲੀ ਸੀ ਕਿਉਂਕਿ ਇਸ ਵਿਚ ਕੁਝ ਵੀ ਹੋ ਸਕਦਾ ਸੀ। ਅਸੀਂ 'ਨੋ ਬਾਲ' ਦੀ ਉਮਦੀ ਨਹੀਂ ਕੀਤੀ ਪਰ ਇਹ ਖੇਡ ਦਾ ਹਿੱਸਾ ਹੈ ਅਤੇ ਅਸੀਂ ਸਾਰੇ ਬਹੁਤ ਉਤਸ਼ਾਹਿਤ ਸੀ। ਅੱਜ ਅਸੀਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਅੱਗੇ ਵੀ ਜਾਰੀ ਰੱਖਾਂਗੇ। ਹਾਰ ਦੇ ਬਾਵਜੂਦ ਮਿਤਾਲੀ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋਵਾਂ ਟੀਮਾਂ ਦੇ ਲਈ ਇਹ ਕ੍ਰਿਕਟ ਦਾ ਸ਼ਾਨਦਾਰ ਮੈਚ ਸੀ। ਮੈਚ ਦੇ ਦੌਰਾਨ ਕਰੀਬ 550 ਦੌੜਾਂ ਬਣਾਈਆਂ ਗਈਆਂ, ਇਹ ਸ਼ਾਨਦਾਰ ਕ੍ਰਿਕਟ ਪ੍ਰਦਰਸ਼ਨ ਸੀ। ਅਸੀਂ ਫਿਰ ਵੀ ਅਗਲਾ ਮੈਚ ਜਿੱਤਣਾ ਚਾਹੁੰਦੇ ਹਾ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਭਾਰਤ 'ਤੇ ਦਰਜ ਕੀਤੀ ਰੋਮਾਂਚਕ ਜਿੱਤ, ਸੀਰੀਜ਼ ਨੂੰ ਕੀਤਾ ਆਪਣੇ ਨਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਟੀ20 ਵਿਸ਼ਵ ਕੱਪ ਲਈ ਜੈਵਰਧਨੇ ਨੂੰ ਦਿੱਤੀ ਵੱਡੀ ਜ਼ਿੰਮੇਦਾਰੀ
NEXT STORY