ਮੈਕਾਯ- ਸਲਾਮੀ ਬੱਲੇਬਾਜ਼ ਬੇਥ ਮੂਨੀ ਦਾ ਅਜੇਤੂ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਆਸਟਰੇਲੀਆ ਮਹਿਲਾ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਰੋਮਾਂਚਕ ਦੂਜੇ ਵਨ ਡੇ ਮੈਚ 'ਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਕੇ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਭਾਰਤੀ ਟੀਮ ਅਤੇ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਰੋਮਾਂਚ ਦੇ ਆਖਰ ਤੱਕ ਪਹੁੰਚੇ ਆਖਰੀ ਓਵਰ 'ਚ ਦਬਾਅ ਝੱਲਣ 'ਚ ਅਸਫ ਰਹੇ, ਜਿਸ ਨਾਲ ਆਸਟਰੇਲੀਆ ਨੇ ਇਸ ਸਵਰੂਪ ਵਿਚ ਲਗਾਤਾਰ 26ਵੀਂ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਅਮਰੀਕਾ : ਕਰੋਗਰ ਸਟੋਰ 'ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ
ਇਸ ਹਾਰ ਦੇ ਲਈ ਭਾਰਤੀ ਗੇਂਦਬਾਜ਼ੀ ਦੇ ਨਾਲ ਖਰਾਬ ਫੀਲਡਿੰਗ ਵੀ ਵੱਡਾ ਕਾਰਨ ਰਹੀ। ਭਾਰਤੀ ਖਿਡਾਰੀਆਂ ਨੇ ਕਈ ਕੈਚ ਛੱਡੇ। ਜਿੱਤ ਦੇ ਲਈ 275 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਆਸਟਰੇਲੀਆ ਟੀਮ ਆਪਣੀ ਪਾਰੀ ਦੇ ਸ਼ੁਰੂਆਤੀ 25 ਓਵਰਾਂ ਵਿਚ ਦਬਾਅ 'ਚ ਸੀ ਪਰ ਮੂਨੀ ਦੀਆਂ 133 ਗੇਂਦਾਂ ਵਿਚ 125 ਦੌੜਾਂ ਦੀ ਅਜੇਤੂ ਪਾਰੀ ਦੇ ਦਮ 'ਤੇ ਟੀਚੇ ਦਾ ਪਿੱਛਾ ਕਰਦੇ ਹੋਏ ਮਹਿਲਾ ਕ੍ਰਿਕਟ ਵਿਚ ਸਫਲਤਾਪੂਰਵਕ ਸਭ ਤੋਂ ਵੱਡਾ ਟੀਚਾ ਹਾਸਲ ਕੀਤਾ। ਮੈਚ ਦੀ ਆਖਰੀ ਗੇਂਦ 'ਤੇ ਮੂਨੀ ਨੇ 2 ਦੌੜਾਂ ਹਾਸਲ ਕਰਕੇ ਟੀਮ ਨੂੰ ਜਿੱਤਾ ਦਿਵਾਈ। ਭਾਰਤੀ ਟੀਮ ਇਸ ਤੋਂ ਪਹਿਲੇ ਵਾਲੀ ਗੇਂਦ 'ਤੇ ਜਿੱਤ ਦਾ ਜਸ਼ਨ ਮਨਾਉਣ ਲੱਗੀ ਸੀ ਜਦੋਂ ਝੂਲਨ ਦੀ ਗੇਂਦ 'ਤੇ ਮੂਨੀ ਦਾ ਕੈਚ ਕੀਤਾ ਗਿਆ ਪਰ ਤੀਜੇ ਅੰਪਾਇਰ ਨੇ ਕਈ ਵਾਰ ਰਿਪਲੇ ਦੇਖ ਕੇ ਕਮਰ ਤੋਂ ਉੱਪਰ ਦੇ ਫੁਲਟਾਸ ਗੇਂਦ ਹੋਣ ਦੇ ਕਾਰਨ ਇਸ ਨੂੰ 'ਨੋ ਬਾਲ' ਕਰਾਰ ਦਿੱਤਾ। ਆਖਰੀ ਓਵਰ ਵਿਚ ਆਸਟਰੇਲੀਆ ਨੂੰ ਜਿੱਤ ਦੇ ਲਈ 13 ਦੌੜਾਂ ਦੀ ਜ਼ਰੂਰਤ ਸੀ ਅਤੇ ਗੇਂਦ ਝੂਲਨ ਦੇ ਹੱਥ ਵਿਚ ਸੀ। ਮੂਨੀ ਨੇ ਨਿਕੋਲ ਕੇਰੀ (38 ਗੇਂਦਾਂ ਵਿਚ ਅਜੇਤੂ 39) ਦੇ ਨਾਲ ਮਿਲ ਕੇ ਟੀਚਾ ਹਾਸਲ ਕਰ ਟੀਮ ਦੇ ਜਿੱਤ ਦੇ ਕ੍ਰਮ ਨੂੰ ਜਾਰੀ ਰੱਖਿਆ। ਦੋਵਾਂ ਨੇ 6ਵੇਂ ਵਿਕਟ ਦੇ ਲਈ ਅਜੇਤੂ 97 ਦੌੜਾਂ ਦੀ ਸਾਂਝੇਦਾਰੀ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
RCB v CSK : ਚੇਨਈ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ
NEXT STORY