ਸਪੋਰਟਸ ਡੈਸਕ- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਤੇ ਜਿਤੇਸ਼ ਸ਼ਰਮਾ ਕਾਫੀ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ 'ਚ ਪਹਿਲਾਂ ਦਿਲਜੀਤ ਦੋਸਾਂਝ ਅਰਸ਼ਦੀਪ ਸਿੰਘ ਤੇ ਜਿਤੇਸ਼ ਸ਼ਰਮਾ ਨੂੰ ਬੜੀ ਗਰਮਜੋਸ਼ੀ ਨਾਲ ਮਿਲਦੇ ਹਨ।
ਵੀਡੀਓ 'ਚ ਦਿਲਜੀਤ ਦੋਸਾਂਝ ਅਰਸ਼ਦੀਪ ਨਾਲ ਹੱਥ ਮਿਲਾਉਂਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਵਾਂ ਦਿੰਦੇ ਹੋਏ ਕਹਿੰਦੇ ਹਨ ਕਿ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਜੋ ਸੋਚਿਆ ਹੈ ਮਹਾਰਾਜ ਤੁਹਾਨੂੰ ਉਹ ਸਭ ਦੇਵੇ।
ਇਸ 'ਤੇ ਅਰਸ਼ਦੀਪ ਕਹਿੰਦੇ ਹੋਏ ਇਸੇ ਤਰ੍ਹਾਂ ਸਾਨੂੰ ਇੰਸਪਾਇਰ ਕਰਦੇ ਰਹੋ।
ਅੱਗੋਂ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਮੈਂ ਖੁਦ ਤੁਹਾਡੇ ਤੋਂ ਬਹੁਤ ਇੰਸਪਾਇਰ ਰਿਹਾ ਹਾਂ।
ਇਸ ਤੋਂ ਬਾਅਦ ਦਿਲਜੀਤ ਜਿਤੇਸ਼ ਸ਼ਰਮਾ ਨੂੰ ਮਿਲਦੇ ਹਨ ਤਾਂ ਜਿਤੇਸ਼ ਮਜ਼ਾਕ 'ਚ ਕਹਿੰਦੇ ਹਨ ਕਿ ਹਮੇਸ਼ਾ ਵੱਡੇ ਲੋਕਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ 'ਤੇ ਉਹ ਹਸਣ ਲੱਗਦੇ ਹਨ।
ਇਸ ਤੋਂ ਬਾਅਦ ਤਿੰਨੋਂ ਦਿਲਜੀਤ ਦੋਸਾਂਝ ਦੇ ਹੀ ਗੀਤ God Bless ਨੂੰ ਇਕੱਠੇ ਮਸਤੀ 'ਚ ਗਾਉਂਦੇ ਹਨ
ਸ਼੍ਰੇਅਸ ਅਈਅਰ ਨੂੰ ਲੈ ਕੇ ਵੱਡੀ ਅਪਡੇਟ ! ਹਸਪਤਾਲ ਤੋਂ ਮਿਲੀ ਛੁੱਟੀ, ਜਾਣੋ ਹੁਣ ਕੀ ਹਾਲ ਐ 'ਸਰਪੰਚ ਸਾਬ੍ਹ' ਦਾ
NEXT STORY