ਜਲੰਧਰ— ਕੋਲਕਾਤਾ ਦੇ ਈਡਨ ਗਾਰਡਨ 'ਚ ਕੋਲਕਾਤਾ ਨਾਇਟ ਰਾਇਰਡਰਜ ਨੂੰ ਕਿੰਗਜ ਇਲੈਵਨ ਪੰਜਾਬ ਦੇ ਹੱਥੋਂ ਉਸ ਦੇ ਘਰੇਲੂ ਮੈਦਾਨ 'ਚ ਹੀ ਹਾਰ ਝੱਲਣੀ ਪਈ। ਹਾਰ ਤੋਂ ਬਾਅਦ ਕੋਲਕਾਤਾ ਟੀਮ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ ਕਿ ਉਸ ਦੀ ਟੀਮ ਵਧੀਆ ਪ੍ਰਦਰਸ਼ਨ ਕਰ ਰਹੀ ਸੀ ਪਰ ਜੋ ਪਵੇਲੀਅਨ 'ਚ ਹੋਇਆ ਉਹ ਹੀ ਵੱਡੀ ਇਸ ਹਾਰ ਦੀ ਵੱਡੀ ਵਜ੍ਹਾ ਸੀ ਜਿਸ ਕਾਰਨ ਉਸ ਦੇ ਹੱਥੋਂ ਮੈਚ ਨਿਕਲ ਗਿਆ। ਹਾਲਾਂਕਿ ਅਸੀਂ ਤੈਅ ਰਣਨੀਤੀ ਦੇ ਤਹਿਤ ਵਧੀਆ ਸ਼ੁਰੂਆਤ ਕੀਤੀ ਸੀ ਅਤੇ ਇਕ ਵੱਡਾ ਸਕੋਰ ਵੀ ਪੰਜਾਬ ਨੂੰ ਦਿੱਤਾ ਸੀ ਪਰ ਅਸੀਂ ਇਸ ਟੀਚੇ ਨੂੰ ਬਚਾਉਣ ਲਈ ਵਧੀਆ ਗੇਂਦਬਾਜ਼ੀ ਵੀ ਦੀ ਜਰੂਰਤ ਸੀ ਜੋ ਟੀਮ ਦੇ ਗੇਂਦਬਾਜ਼ ਨਹੀਂ ਕਰ ਸਕੇ।
ਪੰਜਾਬ ਨੂੰ ਵਧੀਆ ਟੀਚਾ ਦੇਣ ਤੋਂ ਬਾਅਦ ਸਾਡੇ ਮੰਨ 'ਚ ਪੰਜਾਬ ਦੇ ਬੱਲੇਬਾਜ਼ਾਂ ਨੂੰ ਰੋਕਣ ਲਈ ਪੂਰੀ ਰਣਨੀਤੀ ਤਿਆਰ ਸੀ ਪਰ ਪਵੇਲੀਅਨ 'ਚ ਸਾਰਾ ਮਾਮਲਾ ਗੜਬੜਾ ਗਿਆ। ਗੇਲ ਅਤੇ ਰਾਹੁਲ ਨੇ ਕਾਫੀ ਸ਼ਾਨਦਾਰ ਪਾਰੀ ਖੇਡੀ। ਇਸ ਮੌਕੇ 'ਤੇ ਸਾਡੇ ਗੇਂਦਬਾਜ਼ਾਂ ਨੂੰ ਲਾਇਨ ਐਂਡ ਲੈਂਥ 'ਤੇ ਗੇਂਦਬਾਜ਼ੀ ਕਰਨ ਦੀ ਜਰੂਰਤ ਸੀ ਜੋ ਉਹ ਸ਼ਾਇਦ ਨਹੀਂ ਕਰ ਸਕੇ। ਸਾਡੇ ਬੱਲੇਬਾਜ਼ ਜਰੂਰ ਵਧੀਆ ਖੇਡੇ ਪਰ ਜਿਸ ਤਰ੍ਹਾਂ ਬਾਅਦ 'ਚ ਗੇਲ ਅਤੇ ਰਾਹੁਲ ਨੇ ਬੱਲੇਬਾਜ਼ੀ ਕੀਤੀ ਉਸ ਨਾਲ ਇਹ ਵੱਡਾ ਟੀਚਾ ਵੀ ਛੋਟਾ ਹੋ ਗਿਆ।
ਭਾਰਤੀ ਕ੍ਰਿਕਟ 'ਚ ਸਿਹਜ਼ ਬਦਲਾਅ ਦਾ ਸਿਹਰਾ ਫਲੇਚਰ ਨੂੰ : ਕਰਸਟਨ
NEXT STORY