ਨਵੀਂ ਦਿੱਲੀ— ਭਾਰਤੀ ਖੇਡ ਅਥਾਰਿਟੀ ਸਾਈ ਨੇ ਮੰਗਲਵਾਰ ਨੰ ਦੀਪਾ ਕਰਮਾਕਰ ਦੀ ਬਾਕੂ ਅਤੇ ਦੋਹਾ ਵਿਸ਼ਵ ਕੱਪ 'ਚ ਭਾਗੀਦਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਜਿਮਨਾਸਟਿਕ ਮਹਾਸੰਘ ਤੋਂ ਪੁਰਸ਼ ਵਰਗ 'ਚ ਟਰਾਇਲਸ ਕਰਾਉਣ ਲਈ ਕਿਹਾ ਹੈ। ਭਾਰਤੀ ਜਿਮਨਾਸਟਿਕ ਮਹਾਸੰਘ (ਜੀ.ਐੱਫ.ਆਈ.) ਵੱਲੋਂ ਭੇਜੀ ਗਈ ਚਿੱਠੀ 'ਚ ਦੀਪਾ ਅਤੇ ਉਸ ਦੇ ਕੋਚ ਬਿਸ਼ਵੇਸ਼ਵਰ ਨੰਦੀ ਨੂੰ ਬਾਕੂ ਅਤੇ ਦੋਹਾ 'ਚ ਐੱਫ.ਆਈ.ਜੀ ਵਿਸ਼ਵ ਕੱਪ 'ਚ ਭਾਗੀਦਾਰੀ 'ਚ ਮਨਜ਼ੂਰੀ ਦਿੱਤੀ ਹੈ।

ਜੀ.ਐੱਫ.ਆਈ. ਨੇ ਦੀਪਾ ਨੂੰ 14 ਤੋਂ 17 ਮਾਰਚ ਅਤੇ ਉਸ ਤੋਂ ਬਾਅਦ 20 ਤੋਂ 23 ਮਾਰਚ ਵਿਚਾਲੇ ਕ੍ਰਮਵਾਰ ਅਜਰਬੇਜਾਨ ਅਤੇ ਕਤਰ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਰਜਿਸਟਰਡ ਕੀਤਾ ਹੈ। ਪਰ ਪ੍ਰਤੀਯੋਗਿਤਾ 'ਚ ਦੋ ਹਫਤਿਆਂ ਤੋਂ ਵੀ ਘੱਟ ਸਮਾਂ ਬਚੇ ਹੋਣ ਦੇ ਬਾਵਜੂਦ ਮਨਜ਼ੂਰੀ ਨਹੀਂ ਮਿਲ ਸਕੀ ਸੀ। ਜੀ.ਐੱਫ.ਆਈ. ਦੇ ਉਪ ਪ੍ਰਧਾਨ ਰੀਆਜ਼ ਭਾਟੀ ਨੇ ਕਿਹਾ ਕਿ ਵਿਸ਼ਵ ਕੱਪ ਲਈ ਜਿਮਨਾਸਟਿਕ ਟੀਮ ਦੀ ਮਨਜ਼ੂਰੀ ਪੈਂਡਿੰਗ ਹੋਣ ਦੀ ਜਾਣਕਾਰੀ ਮਿਲਣ 'ਤੇ ਸਾਈ ਨੇ ਤੁਰੰਤ ਕਾਰਵਾਈ ਕਰਦੇ ਹੋਏ ਓਲੰਪਿਕ ਕੁਆਲੀਫਾਇੰਗ ਵਿਸ਼ਵ ਕੱਪ ਲਈ ਦਲ ਨੂੰ ਤੁਰੰਤ ਮਨਜ਼ੂਰੀ ਦਿੱਤੀ। ਹੁਣ ਜਿਮਨਾਸਟ ਆਪਣੀਆਂ ਤਿਆਰੀਆਂ 'ਤੇ ਧਿਆਨ ਕੇਂਦਰਤ ਕਰ ਸਕਦੇ ਹਨ।
ਭਾਰਤੀ ਮਹਿਲਾ ਫੁੱਟਬਾਲ ਟੀਮ ਕਜ਼ਾਖਸਤਾਨ ਤੋਂ ਹਾਰੀ
NEXT STORY