ਬਾਕੂ (ਅਜ਼ਰਬੈਜਾਨ)- ਭਾਰਤੀ ਪੁਰਸ਼ ਸਕੀਟ ਟੀਮ ਇੱਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਚੈਂਪੀਅਨਸ਼ਿਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ 14ਵੇਂ ਸਥਾਨ 'ਤੇ ਰਹੀ। ਟੀਮ ਮੁਕਾਬਲੇ 'ਚ 25-25 ਸ਼ਾਟ ਦੇ ਪੰਜ ਰਾਉਂਡਾਂ 'ਚ ਅੰਗਦਵੀਰ ਸਿੰਘ ਬਾਜਵਾ ਨੇ 121, ਅਨੰਤ ਜੀਤ ਸਿੰਘ ਨਾਰੂਕਾ ਨੇ 120 ਅਤੇ ਗੁਰਜੋਤ ਖਾਗੂਰਾ ਨੇ 115 ਅੰਕਾਂ ਨਾਲ ਕੁੱਲ 356 ਅੰਕ ਬਣਾਏ।
ਇਹ ਵੀ ਪੜ੍ਹੋ- ਰਿੰਕੂ ਸਿੰਘ 'ਤੇ ਨਹੀਂ ਹੈ ਆਇਰਲੈਂਡ 'ਚ ਪਰਫਾਰਮ ਕਰਨ ਦਾ ਦਬਾਅ, ਪਰ ਅੰਗਰੇਜ਼ੀ ਨੇ ਇਸ ਲਈ ਕੀਤਾ ਪਰੇਸ਼ਾਨ
ਅਮਰੀਕਾ ਦੇ ਵਿੰਸੈਂਟ ਹੈਂਕਾਕ (125), ਕ੍ਰਿ੍ਸਟੀਅਨ ਇਲੀਅਟ ਨੇ (123) ਅਤੇ ਇਸਟਾਨ ਟੇਲਰ (121) ਦੀ ਟੀਮ ਨੇ 369 ਅੰਕਾਂ ਨਾਲ ਸੋਨ ਤਮਗਾ ਜਿੱਤੇ ਜਦਕਿ ਯੂਨਾਨ ਨੇ 366 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਇਟਲੀ ਨੇ ਕੁੱਲ 365 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਵਰਗ 'ਚ ਵੀ ਤਿੰਨਾਂ ਭਾਰਤੀਆਂ 'ਚੋਂ ਕੋਈ ਟਾਪ 25 'ਚ ਜਗ੍ਹਾ ਨਹੀਂ ਬਣਾ ਸਕਿਆ ਜਿਸ ਨਾਲ ਇਹ ਫਾਈਨਲ 'ਚ ਨਹੀਂ ਪਹੁੰਚ ਸਕੇ। ਬਾਜਵਾ (121) 29ਵੇਂ , ਅਨੰਤ ਜੀਤ (120) 44ਵੇਂ ਅਤੇ ਗੁਰਜੋਤ (115) 95ਵੇਂ ਸਥਾਨ 'ਤੇ ਰਹੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਗਵੰਤ ਮਾਨ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਦਿੱਤੀ ਵਧਾਈ
NEXT STORY