ਹਾਂਗਜ਼ੂ : ਏਸ਼ੀਆਈ ਖੇਡਾਂ ਵਿੱਚ ਭਾਰਤੀ ਤੈਰਾਕਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਬੁੱਧਵਾਰ ਨੂੰ ਕੋਈ ਵੀ ਭਾਰਤੀ ਤੈਰਾਕ ਆਪਣੇ ਟੂਰਨਾਮੈਂਟ ਦੇ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕਿਆ। ਓਲੰਪੀਅਨ ਮਾਨਾ ਪਟੇਲ ਔਰਤਾਂ ਦੀ 100 ਮੀਟਰ ਬੈਕਸਟ੍ਰੋਕ ਵਿੱਚ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀ, ਉਹ ਤੀਜੀ ਹੀਟ ਵਿੱਚ 1:3.55 ਸਕਿੰਟ ਦੇ ਸਮੇਂ ਨਾਲ ਪੰਜਵੇਂ ਅਤੇ ਕੁੱਲ ਮਿਲਾ ਕੇ 13ਵੇਂ ਸਥਾਨ ’ਤੇ ਰਹੀ।
ਇਹ ਵੀ ਪੜ੍ਹੋ : ਯੁਜਵੇਂਦਰ ਚਾਹਲ ਨੇ ਪਤਨੀ ਦੇ ਜਨਮਦਿਨ 'ਤੇ ਸਾਂਝੀ ਕੀਤੀ ਦਿਲ ਨੂੰ ਛੂਹਣ ਵਾਲੀ ਪੋਸਟ (ਵੀਡੀਓ)
ਨੀਨਾ ਵੈਂਕਟੇਸ਼ ਵੀ ਔਰਤਾਂ ਦੀ 100 ਮੀਟਰ ਬਟਰਫਲਾਈ ਵਿੱਚੋਂ ਆਪਣੀ ਹੀਟ ਵਿੱਚ ਚੌਥੇ ਅਤੇ ਕੁੱਲ ਮਿਲਾ ਕੇ 14ਵੇਂ ਸਥਾਨ ’ਤੇ ਰਹਿ ਕੇ ਬਾਹਰ ਹੋ ਗਈ। ਚੋਟੀ ਦੇ ਅੱਠ ਤੈਰਾਕ ਫਾਈਨਲ ਲਈ ਕੁਆਲੀਫਾਈ ਕਰਦੇ ਹਨ। ਸ਼੍ਰੀਹਰੀ ਨਟਰਾਜ ਨੇ ਪੁਰਸ਼ਾਂ ਦੀ 200 ਮੀਟਰ ਫ੍ਰੀਸਟਾਈਲ ਹੀਟਸ ਵਿੱਚ 1:49.05 ਸਕਿੰਟ ਦੇ ਸਮੇਂ ਨਾਲ ਕੁੱਲ ਮਿਲਾ ਕੇ 10ਵਾਂ ਸਥਾਨ ਪ੍ਰਾਪਤ ਕੀਤਾ ਅਤੇ ਫਾਈਨਲ ਲਈ ਦੂਜਾ ਰਿਜ਼ਰਵ ਖਿਡਾਰੀ ਰਖਿਆ ਗਿਆ ਹੈ। ਲਿਨੇਸ਼ਾ ਵੀ ਮਹਿਲਾਵਾਂ ਦੀ 100 ਮੀਟਰ ਬ੍ਰੈਸਟਸਟ੍ਰੋਕ 'ਚ ਤਮਗੇ ਦਾ ਦੌਰ ਬਣਾਉਣ 'ਚ ਨਾਕਾਮ ਰਹੀ। ਉਹ 1:15.60 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ਵਿੱਚ ਛੇਵੇਂ ਸਥਾਨ 'ਤੇ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਯੁਜਵੇਂਦਰ ਚਾਹਲ ਨੇ ਪਤਨੀ ਦੇ ਜਨਮਦਿਨ 'ਤੇ ਸਾਂਝੀ ਕੀਤੀ ਦਿਲ ਨੂੰ ਛੂਹਣ ਵਾਲੀ ਪੋਸਟ (ਵੀਡੀਓ)
NEXT STORY