ਮੁੰਬਈ— ਤੱਥਾਂ 'ਤੇ ਆਧਾਰਿਤ ਮਨੋਰੰਜਨ ਦਾ ਪ੍ਰਮੁੱਖ ਚੈਨਲ ਡਿਸਕਵਰੀ 6 ਭਾਰਤੀ ਕ੍ਰਿਕਟਰਾਂ ਦੀ ਅਸਲੀ ਜ਼ਿੰਦਗੀ ਨੂੰ ਲੈ ਕੇ ਕਹਾਣੀਆਂ ਦਿਖਾਏਗਾ ਤੇ ਇਸ ਸ਼ੋਅ ਦਾ ਨਾਂ ਆਲ ਐਕਸੈੱਸ ਦਿ ਕੰਟੈਂਡਰਸ ਰੱਖਿਆ ਗਿਆ ਹੈ। ਡਿਸਕਵਰੀ, ਜਿਨ੍ਹਾਂ ਛੇ ਉੱਭਰਦੇ ਹੋਏ ਖਿਡਾਰੀਆਂ ਦੀਆਂ ਅਸਲ ਕਹਾਣੀਆਂ ਨੂੰ ਦਿਖਾਏਗਾ, ਉਨ੍ਹਾਂ ਵਿਚ ਮੁੰਬਈ ਦਾ ਆਲਰਾਊਂਡਰ ਸ਼ਿਬਮ ਦੂਬੇ, ਰਾਜਸਥਾਨ ਦੇ ਵਾਡਮੇਰ ਦਾ ਤੇਜ ਕਮਲੇਸ਼ ਨਾਗਰਕੋਟੀ, ਪੱਛਮੀ ਬੰਗਾਲ ਦੇ ਚੰਦਨ ਨਗਰ ਦਾ ਤੇਜ਼ ਗੇਂਦਬਾਜ਼ ਇਸ਼ਾਨ ਪੋਰੇਲ, ਗੁਜਰਾਤ ਦੇ ਭਾਵਨਗਰ ਦਾ ਵਿਕਟਕੀਪਰ ਬੱਲੇਬਾਜ਼ ਹਾਰਵਿਕ ਦੇਸਾਈ ਤੇ ਪੰਜਾਬ ਦੇ ਪਟਿਆਲਾ ਦੇ ਭਰਾ ਅਨਮੋਲਪ੍ਰੀਤ ਸਿੰਘ (ਬੱਲੇਬਾਜ਼) ਤੇ ਪ੍ਰਭਸਿਮਰਨ ਸਿੰਘ (ਵਿਕਟੀਪਰ) ਸ਼ਾਮਲ ਹਨ।
ਸ਼ਮਕੀਰ ਮਾਸਟਰਸ 'ਚ ਆਨੰਦ ਪਹੁੰਚਿਆ ਦੂਜੇ ਸਥਾਨ 'ਤੇ
NEXT STORY