ਨਵੀਂ ਦਿੱਲੀ— ਰਾਈਫਲ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਨੂੰ ਬੁੱਧਵਾਰ ਨੂੰ ਟੀਚਾ ਓਲੰਪਿਕ ਪੋਡੀਅਮ ਪ੍ਰਣਾਲੀ (ਟਾਪਸ) ਦੇ ਕੋਰ ਗਰੁੱਪ 'ਚ ਸ਼ਾਮਲ ਕੀਤਾ ਗਿਆ। ਦਿਵਿਆਂਸ਼ ਦਾ ਮੁੱਖ ਮੁਕਾਬਲਾ 10 ਮੀਟਰ ਏਅਰ ਰਾਈਫਲ ਹੈ, ਉਹ ਪਹਿਲੇ ਟਾਪਸ ਦੇ ਡਿਵੈਲਪਮੈਂਟ ਗਰੁੱਪ ਦਾ ਹਿੱਸਾ ਸਨ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਬਿਆਨ 'ਚ ਕਿਹਾ ਕਿ ਦਿਵਿਆਂਸ਼ ਦੇ ਹਾਲ ਦੇ ਪ੍ਰਦਰਸ਼ਨ ਨੂੰ ਦੇਖ ਕੇ ਉਨ੍ਹਾਂ ਨੂੰ ਕੋਰ ਗਰੁੱਪ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਨੇ ਬੀਜਿੰਗ 'ਚ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਚਾਂਦੀ ਦਾ ਤਮਗਾ ਹਾਸਲ ਕਰਕੇ ਭਾਰਤ ਨੂੰ ਓਲੰਪਿਕ ਕੋਟਾ ਦਿਵਾਇਆ ਸੀ। ਸਾਈ ਮਹਾਨਿਰਦੇਸ਼ਕ ਨੀਲਮ ਕਪੂਰ ਦੀ ਪ੍ਰਧਾਨਗੀ ਵਾਲੀ ਮਿਸ਼ਨ ਓਲੰਪਿਕ ਇਕਾਈ (ਐੱਮ.ਓ.ਸੀ.) ਦੀ ਬੈਠਕ 'ਚ 7 ਖਿਡਾਰੀਆਂ ਲਈ ਫੰਡ ਦੇ ਪ੍ਰਸਤਾਵ ਨੂੰ ਮਨਜ਼ੂਰ ਕੀਤਾ ਗਿਆ ਹੈ। ਇਨ੍ਹਾਂ ਖਿਡਾਰੀਆਂ 'ਚ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂੰ, ਚੋਟੀ ਦਾ ਨਿਸ਼ਾਨੇਬਾਜ਼ ਸੌਰਭ ਚੌਧਰੀ, ਬੈਡਮਿੰਟਨ ਸਟਾਰ ਕਿਦਾਂਬੀ ਸ਼੍ਰੀਕਾਂਤ, ਦੌੜਾਕ ਜਿਨਸਨ ਜਾਨਸਨ ਅਤੇ ਪੈਰਾ ਐਥਲੀਟ ਸ਼ਰਦ ਕੁਮਾਰ ਸ਼ਾਮਲ ਹਨ।
ਪੂਰੀ ਤਰਾਂ ਫਿੱਟ ਨਾ ਹੋਣ ਦੇ ਬਾਵਜੂਦ ਅਫਰੀਕਾ ਦੇ ਖਿਲਾਫ ਮੈਦਾਨ 'ਚ ਉਤਰਣਗੇ ਬੰਗਲਾਦੇਸ਼ੀ ਕਪਤਾਨ ਮੁਰਤਜਾ
NEXT STORY