ਨਿਊਯਾਰਕ- ਵਿਸ਼ਵ ਦਾ ਨੰਬਰ ਇਕ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਚ, 20 ਵਾਰ ਦਾ ਗ੍ਰੈਂਡ ਸਲੈਮ ਜੇਤੂ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਤੇ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਦੂਜੇ ਦੌਰ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਤੀਜੇ ਰਾਊਂਡ ਵਿਚ ਜਗ੍ਹਾ ਬਣਾ ਲਈ।
ਜੋਕੋਵਿਚ ਨੇ ਅਰਜਨਟੀਨਾ ਦੇ ਜੁਆਨ ਇਗਨੇਸੀਓ ਲੋਂਡੇਰੋ ਨੂੰ 6-4, 7-6, 6-1 ਨਾਲ ਤੇ ਫੈਡਰਰ ਨੇ ਬੋਸਨੀਆ ਹਰਜਗੋਵਿਨਾ ਦੇ ਦਾਮਿਰ ਜੁਮਹੁਰ ਨੂੰ 3-6, 6-2, 6-3, 6-4 ਨਾਲ ਹਰਾਇਆ। ਫੈਡਰਰ ਨੇ ਲਗਾਤਾਰ ਦੂਜੇ ਮੈਚ ਵਿਚ ਪਹਿਲਾ ਸੈੱਟ ਗੁਆਇਆ। ਉਸ ਨੇ ਇਸ ਤੋਂ ਪਹਿਲਾਂ ਪਹਿਲੇ ਰਾਊਂਡ ਵਿਚ ਭਾਰਤ ਦੇ ਸੁਮਿਤ ਨਾਗਲ ਵਿਰੁੱਧ ਵੀ ਪਹਿਲਾ ਸੈੱਟ ਗੁਆਇਆ ਸੀ। ਮਹਿਲਾ ਵਰਗ ਵਿਚ ਅੱਠਵÄ ਰੈਂਕਿੰਗ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਹਮਵਤਨ ਕੈਥਰੀਨ ਮੈਕਨਲੀ ਨੂੰ 5-7, 6-3, 6-1 ਨਾਲ ਹਰਾ ਦਿੱਤਾ।
ਮਹਿਲਾ ਵਰਗ ਦੇ ਹੋਰਨਾਂ ਮੁਕਾਬਲਿਆਂ ਵਿਚ ਅਮਰੀਕੀ ਖਿਡਾਰਨ ਵੀਨਸ ਵਿਲੀਅਮਸ ਯੂਕ੍ਰੇਨ ਦੀ ਏਲਿਨਾ ਸਵਿਤੋਲਿਨਾ ਹੱਥੋਂ ਲਗਾਤਾਰ ਸੈੱਟਾਂ ਵਿਚ 6-4, 6-4 ਨਾਲ ਹਰਾ ਕੇ ਯੂ. ਐੱਸ. ਓਪਨ ’ਚੋਂ ਬਾਹਰ ਹੋ ਗਈ।
IND vs WI : ਸੀਰੀਜ਼ ਜਿੱਤਣ ਤੇ 120 ਅੰਕ ਹਾਸਲ ਕਰਨ ਉਤਰੇਗਾ ਭਾਰਤ
NEXT STORY