ਇੰਡੀਅਨ ਵੇਲਸ — ਬੀ. ਐੱਨ. ਪੀ ਪਾਰਿਬਸ ਓਪਨ 'ਚ ਪ੍ਰਮੁੱਖਤਾ ਹਾਸਲ ਖਿਡਾਰੀਆਂ ਲਈ ਦਿਨ ਚੰਗਾ ਨਹੀਂ ਰਿਹਾ ਜਿਸ 'ਚ ਦੁਨੀਆ ਦੇ ਉੱਚ ਰੈਂਕਿੰਗ ਦੇ ਖਿਡਾਰੀ ਨੋਵਾਕ ਜੋਕੋਵਿਚ ਤੇ ਨਾਓਮੀ ਓਸਾਕਾ ਆਪਣੇ ਮੁਕਾਬਲੇ ਹਾਰ ਕੇ ਬਾਹਰ ਹੋ ਗਏ। ਜੋਕੋਵਿਚ ਤੇ ਫਿਲਿਪ ਕੋਲਸ਼ਰੇਬਰ ਦੇ ਵਿਚਕਾਰ ਤੀਜੇ ਦੌਰ ਦਾ ਮੈਚ ਰਾਤ ਨੂੰ ਮੀਂਹ ਦੇ ਕਾਰਨ ਰੋਕਣਾ ਪਿਆ ਸੀ ਜੋ ਕਿ ਮੰਗਲਵਾਰ ਨੂੰ ਸ਼ੁਰੂ ਹੋਇਆ। ਪਰ ਇਸ 'ਚ ਜਰਮਨੀ ਦੇ ਗੈਰ ਦਰਜੇ ਦੇ ਖਿਡਾਰੀ ਨੇ ਟੂਰਨਾਮੈਂਟ ਦੇ ਪੰਜ ਵਾਰ ਦੇ ਚੈਂਪੀਅਨ ਜੋਕੋਵਿਚ 'ਤੇ 6-4, 6-4 ਨਾਲ ਜਿੱਤ ਹਾਸਲ ਕੀਤੀ।
ਕੋਲਸ਼ਰੇਬਰ ਦਾ ਸਾਮਣਾ ਗੇਲ ਮੋਂਫਲਸਿ ਨਾਲ ਹੋਵੇਗਾ। ਉਥੇ ਹੀ ਓਸਾਕਾ ਨੂੰ ਚੌਥੇ ਦੌਰ ਦੇ ਮੁਕਾਬਲੇ 'ਚ ਸਿਰਫ਼ ਇਕ ਘੰਟੇ 'ਚ ਬੇਲਿੰਡਾ ਬੇਨਸਿਚ ਨਾਲ 3-6, 1-6 ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਓਸਾਕਾ ਨੇ ਇਕ ਸਾਲ ਪਹਿਲਾਂ ਇੰਡੀਅਨ ਵੇਲਸ 'ਚ ਖਿਤਾਬ ਜਿੱਤਿਆ ਸੀ। ਔਰਤਾਂ ਦੇ ਚੌਥੇ ਦੌਰ ਦੇ ਮੁਕਾਬਲੇ 'ਚ ਸਿਮੋਨਾ ਹਾਲੇਪ ਨੂੰ ਮਾਰਕੇਟਾ ਵੋਨਦਰੋਸੋਵਾ ਤੋਂ ਹਾਰ ਮਿਲੀ। ਉਥੇ ਹੀ ਵੀਨਸ ਵਿਲੀਅਮਸ ਕੁਆਰਟਰ ਫਾਈਨਲ 'ਚ ਪਹੁੰਚ ਗਈ ਹੈ, ਉਨ੍ਹਾਂ ਨੇ ਮੋਨਾ ਬਾਰਥੇਲ ਨੂੰ 6-4, 6-4 ਨਾਲ ਹਰਾ ਦਿੱਤਾ। ਜੋਕੋਵਿਚ ਹਾਲਾਂਕਿ ਡਬਲ 'ਚ ਬਣੇ ਹੋਏ ਹਨ, ਉਹ ਫੈਬਯੋ ਫੋਗਨਿਨੀ ਦੇ ਨਾਲ ਜੋੜੀ ਬਣਾਏ ਹੋਏ ਹਨ। ਦੁਨੀਆ ਦੇ ਛੇਵੇਂ ਦਰਜੇ ਦੇ ਖਿਡਾਰੀ ਕੇਈ ਨਿਸ਼ਿਕੋਰੀ, ਮਾਰਿਨ ਸਿਲਿਚ ਤੇ ਦਾਨਿਲ ਮੇਦਵੇਦੇਵ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਅਨੁਸ਼ਕਾ ਨੇ ਸਮੁੰਦਰ 'ਚ ਚਲਾਈ boat, ਹੱਸਣ ਲੱਗੇ ਕੋਹਲੀ ਤਾਂ ਪਤਨੀ ਨੇ ਕੀਤਾ ਕੁੱਝ ਅਜਿਹਾ
NEXT STORY