ਮੈਲਬੌਰਨ, (ਭਾਸ਼ਾ) : ਨੋਵਾਕ ਜੋਕੋਵਿਚ ਨੇ ਲਗਭਗ ਚਾਰ ਘੰਟੇ ਤੱਕ ਚੱਲੇ ਮੈਰਾਥਨ ਮੁਕਾਬਲੇ ਵਿੱਚ ਟੇਲਰ ਫਰਿਟਜ਼ ਨੂੰ ਹਰਾ ਕੇ 11ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਜੋਕੋਵਿਚ ਨੇ ਇਹ ਮੈਚ 7-6, 4-6, 6-2, 6-3 ਨਾਲ ਜਿੱਤਿਆ। ਇੱਥੇ ਕੁਆਰਟਰ ਫਾਈਨਲ ਵਿੱਚ ਪਹੁੰਚਣ 'ਤੇ ਉਹ ਹਰ ਵਾਰ ਅਜੇਤੂ ਰਿਹਾ। 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੇ ਮੈਲਬੌਰਨ ਪਾਰਕ ਵਿਖੇ ਸਾਰੇ ਦਸ ਸੈਮੀਫਾਈਨਲ ਅਤੇ ਫਾਈਨਲ ਜਿੱਤੇ ਹਨ।
ਉਹ 48ਵੀਂ ਵਾਰ ਗ੍ਰੈਂਡ ਸਲੈਮ ਸੈਮੀਫਾਈਨਲ 'ਚ ਪਹੁੰਚਿਆ ਹੈ ਜਿੱਥੇ ਉਸਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਯਾਨਿਕ ਸਿਨਰ ਜਾਂ ਪੰਜਵਾਂ ਦਰਜਾ ਪ੍ਰਾਪਤ ਆਂਦਰੇਈ ਰੁਬਲੇਵ ਨਾਲ ਹੋਵੇਗਾ। ਜੋਕੋਵਿਚ ਨੇ ਹੁਣ ਤੱਕ ਇੱਕ ਨੂੰ ਛੱਡ ਕੇ ਬਾਕੀ ਸਾਰੇ ਮੈਚਾਂ ਵਿੱਚ ਫਰਿਟਜ਼ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ ਸੀ। ਆਸਟਰੇਲੀਆ ਵਿੱਚ 2021 ਵਿੱਚ ਮੈਚ ਪੰਜ ਸੈੱਟਾਂ ਤੱਕ ਖਿੱਚਿਆ ਸੀ। ਮਹਿਲਾ ਵਰਗ ਵਿੱਚ ਕੋਕੋ ਗਫ ਨੇ ਯੂਕਰੇਨ ਦੀ ਮਾਰਟਾ ਕੋਸਤਿਯੁਕ ਨੂੰ 7-6, 6-7, 6-2 ਨਾਲ ਨਾਲ ਹਰਾਇਆ।ਹੁਣ ਉਸ ਦਾ ਸਾਹਮਣਾ ਡਿਫੈਂਡਿੰਗ ਚੈਂਪੀਅਨ ਆਰਿਨਾ ਸਬਲੇਨਕਾ ਜਾਂ ਬਾਰਬਰਾ ਕ੍ਰੇਸਨੀਕੋਵਾ ਨਾਲ ਹੋਵੇਗਾ।
ਕੇ. ਐੱਲ. ਰਾਹੁਲ ਨਹੀਂ ਕਰਨਗੇ ਵਿਕਟਕੀਪਿੰਗ : ਦ੍ਰਾਵਿੜ
NEXT STORY