ਲੰਡਨ— ਸਾਬਕਾ ਨੰਬਰ ਇਕ ਤੇ ਹੁਣ ਵਿਸ਼ਵ ਰੈਂਕਿੰਗ ਵਿਚ 22ਵੇਂ ਨੰਬਰ 'ਤੇ ਖਿਸਕ ਚੁੱਕੇ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਪਣੀ ਵਾਪਸੀ ਦਾ ਸਿਲਸਿਲਾ ਜਾਰੀ ਰੱਖਦਿਆਂ ਫਰਾਂਸ ਦੇ ਐੈਂਡ੍ਰਿਅਨ ਮੈਨੇਰਿਨੋ ਨੂੰ ਲਗਾਤਾਰ ਸੈੱਟਾਂ 'ਚ 7-5, 6-1 ਨਾਲ ਹਰਾ ਕੇ ਆਪਣੇ ਕਰੀਅਰ ਦੀ 800ਵੀਂ ਜਿੱਤ ਦਰਜ ਕੀਤੀ ਤੇ ਕਵੀਨਜ਼ ਕਲੱਬ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਜੋਕੋਵਿਚ ਸਾਲ 1968 ਤੋਂ ਬਾਅਦ ਤੋਂ ਓਪਨ ਯੁੱਗ ਵਿਚ 800 ਮੈਚ ਜਿੱਤਣ ਵਾਲਾ ਦੁਨੀਆ ਦਾ 10ਵਾਂ ਖਿਡਾਰੀ ਬਣ ਗਿੱਆ ਹੈ। ਇਸ ਟੂਰਨਾਮੈਂਟ 'ਚ ਵਾਈਲਡ ਕਾਰਡ ਹਾਸਲ ਕਰਨ ਵਾਲੇ ਤੇ 2008 ਵਿਚ ਇਥੇ ਉਪ ਜੇਤੂ ਰਹੇ ਜੋਕੋਵਿਚ ਨੇ ਫਰਾਂਸੀਸੀ ਖਿਡਾਰੀ ਤੋਂ ਮੁਕਾਬਲਾ 1 ਘੰਟਾ 19 ਮਿੰਟ ਵਿਚ ਜਿੱਤਿਆ।
FIFA World Cup 2018: ਜਰਮਨੀ ਨੇ ਸਵੀਡਨ ਨੂੰ 2-1 ਨਾਲ ਹਰਾਇਆ
NEXT STORY