ਨਿਊਯਾਰਕ- ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਗਰਦਨ 'ਚ ਦਰਦ ਦੇ ਕਾਰਨ ਵੇਸਟਰਨ ਐਂਡ ਸਦਰਨ ਓਪਨ ਦੀ ਡਬਲਜ਼ ਮੁਕਾਬਲੇ ਤੋਂ ਹਟ ਗਏ ਹਨ। ਜੋਕੋਵਿਚ ਹਾਲਾਂਕਿ ਸਿੰਗਲ ਡਰਾਅ ਦਾ ਹਿੱਸਾ ਬਣੇ ਰਹਿਣਗੇ, ਜਿੱਥੇ ਚੋਟੀ ਦਾ ਦਰਜਾ ਦਿੱਤਾ ਗਿਆ ਹੈ। ਜੋਕੋਵਿਚ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਹੈ ਅਤੇ ਉਹ ਆਪਣੇ ਦੂਜੇ ਦੌਰ ਦਾ ਮੁਕਾਬਲਾ ਸੋਮਵਾਰ ਨੂੰ ਖੇਡਣਗੇ।
ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਮਾਰਚ 'ਚ ਖੇਡ ਮੁਕਾਬਲੇ ਠੱਪ ਹੋਣ ਤੋਂ ਬਾਅਦ ਵੈਸਟਰਨ ਐਂਡ ਸਦਰਨ ਓਪਨ ਪਹਿਲਾ ਏ. ਟੀ. ਪੀ. ਟੂਰਨਾਮੈਂਟ ਹੈ। ਜੋਕੋਵਿਚ ਨੂੰ ਡਬਲਜ਼ 'ਚ ਫਿਲਿਪ ਕ੍ਰਾਜਿਨੋਵਿਚ ਦੇ ਨਾਲ ਖੇਡਣਾ ਸੀ ਪਰ ਉਹ ਟੂਰਨਾਮੈਂਟ ਤੋਂ ਹਟ ਗਏ।
6000 ਦੌੜਾਂ ਪੂਰੀਆਂ ਕਰਨ ਵਾਲੇ ਪਾਕਿ ਦੇ 5ਵੇਂ ਖਿਡਾਰੀ ਬਣੇ ਅਜ਼ਹਰ ਅਲੀ
NEXT STORY