ਚੇਨਈ- ਹਾਰ ਦੀ ਹੈਟ੍ਰਿਕ ਤੋਂ ਬਾਅਦ ਪਾਕਿਸਤਾਨ ਨੂੰ ਵਿਸ਼ਵ ਕੱਪ ’ਚ ਬਣੇ ਰਹਿਣ ਲਈ ਦੱਖਣ ਅਫਰੀਕਾ ਖ਼ਿਲਾਫ਼ ਸ਼ੁੱਕਰਵਾਰ ਨੂੰ ‘ਕਰੋ ਜਾਂ ਮਰੋ’ ਦਾ ਮੁਕਾਬਲਾ ਖੇਡਣਾ ਹੈ ਕਿਉਂਕਿ ਇਸ ’ਚ ਹਾਰਨ ’ਤੇ ਨਾਕਆਊਟ ਦੇ ਰਸਤੇ ਬੰਦ ਹੋਣਗੇ ਹੀ, ਬਾਬਰ ਆਜ਼ਮ ਦੀ ਕਪਤਾਨੀ ’ਤੇ ਵੀ ਗਾਜ ਡਿੱਗ ਸਕਦੀ ਹੈ। ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਕਾਰਨ ਆਲੋਚਨਾ ਝੱਲ ਰਹੇ ਬਾਬਰ ਨੂੰ ਪਤਾ ਹੈ ਕਿ ਇਸ ਮੈਚ ’ਚ ਹਾਰਨ ਦਾ ਹਸ਼ਰ ਕੀ ਹੋ ਸਕਦਾ ਹੈ। ਹੁਣ ਤੋਂ ਪਾਕਿਸਤਾਨ ਨੂੰ ਹਰ ਮੈਚ ਜਿੱਤਣਾ ਹੈ ਅਤੇ ਇਹ ਦੁਆ ਵੀ ਕਰਨੀ ਹੈ ਕਿ ਆਸਟ੍ਰੇਲੀਆ ਬਾਕੀ 4 ’ਤੋਂ ਘਟੋ-ਘਟ 2 ਮੈਚ ਹਾਰੇ। ਇਸ ਅਹਿਮ ਮੈਚ ਤੋਂ ਪਹਿਲਾਂ ਟੀਮ ਅਤੇ ਬਾਬਰ ’ਤੇ ਦਬਾਅ ਬਣਾਉਂਦੇ ਹੋਏ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ’ਚ ਕਿਹਾ,‘‘ਵਿਸ਼ਵ ਕੱਪ ’ਚ ਟੀਮ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਅੱਗੇ ਬੋਰਡ ਉਹੀ ਫ਼ੈਸਲਾ ਲਵੇਗਾ ਜੋ ਪਾਕਿਸਤਾਨ ਕ੍ਰਿਕਟ ਦੇ ਹਿੱਤ ’ਚ ਹੈ।
ਇਹ ਵੀ ਪੜ੍ਹੋ- ਸਚਿਨ ਖਿਲਾਰੀ ਨੇ ਸ਼ਾਟ ਪੁਟ ਐੱਫ-46 ਵਿੱਚ ਜਿੱਤਿਆ ਸੋਨ ਤਮਗਾ, ਰੋਹਿਤ ਨੇ ਕਾਂਸੀ
ਇਸ ਸਮੇਂ ਪੀ. ਸੀ. ਬੀ. ਪ੍ਰਸ਼ੰਸਕਾਂ, ਸਾਬਕਾ ਖਿਡਾਰੀਆਂ ਅਤੇ ਸਬੰਧਤ ਪੱਖਾਂ ਨੂੰ ਟੀਮ ਦੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਹੈ।’’ ਕ੍ਰਿਕਟ ਜਗਤ ’ਚ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਟੀਮ ਕਦੋਂ ਕੀ ਕਰ ਦੇਵੇ, ਕੋਈ ਨਹੀਂ ਜਾਣਦਾ। ਇਕ ਦਿਨ ਉਹ ਵਿਸ਼ਵ ਜੇਤੂ ਨਜ਼ਰ ਆਉਂਦੀ ਹੈ ਤਾਂ ਅਗਲੇ ਹੀ ਦਿਨ ਕਮਜ਼ੋਰ ਜਿਹੀ ਟੀਮ ਤੋਂ ਹਾਰ ਵੀ ਸਕਦੀ ਹੈ। ਵਿਸ਼ਵ ਕੱਪ ਵਰਗੇ ਟੂਰਨਾਮੈਂਟ ’ਚ ਪਾਕਿਸਤਾਨ ਦਾ ਫਾਰਮ ’ਚ ਹੋਣਾ ਜ਼ਰੂਰੀ ਹੈ ਅਤੇ ਬਾਬਰ ਨੂੰ ਪਤਾ ਹੈ ਕਿ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਦੱਖਣ ਅਫਰੀਕਾ ਨੂੰ ਹਰਾਉਣ ਲਈ ਚਮਤਕਾਰ ਤੋਂ ਘਟ ’ਤੇ ਗੁਜ਼ਾਰਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਕਵਿੰਟਨ ਡੀਕਾਕ ਅਤੇ ਹੇਨਰਿਚ ਕਲਾਸੇਨ ਨੇ ਬੱਲੇਬਾਜ਼ੀ ’ਚ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਦਾ ਐਡੇਨ ਮਾਰਕ੍ਰਮ ਨੇ ਬਾਖੂਬੀ ਸਾਥ ਨਿਭਾਇਆ ਹੈ। ਉਥੇ ਪਾਕਿਸਤਾਨ ਦੇ ਨਾਮੀ ਗਿਰਾਮੀ ਬੱਲੇਬਾਜ਼ ਨਾਕਾਮ ਸਾਬਤ ਹੋਏ ਹਨ। ਦੱਖਣ ਅਫਰੀਕਾ ਦੇ ਬੱਲੇਬਾਜ਼ਾਂ ਨੇ ਹੁਣ ਤਕ 155 ਚੌਕੇ ਅਤੇ 59 ਛੱਕੇ ਮਾਰੇ ਹਨ ਜਦੋਂਕਿ ਪਾਕਿਸਤਾਨ 5 ਮੈਚਾਂ ’ਚ 24 ਛੱਕੇ ਅਤੇ 136 ਚੌਕੇ ਹੀ ਲਗਾ ਸਕਿਆ ਹੈ। ਦੋਵਾਂ ਟੀਮਾਂ ਵਿਚਕਾਰ ਹੁਣ ਤਕ ਖੇਡੇ ਗਏ 82 ਮੁਕਾਬਲਿਆਂ ’ਚ ਦੱਖਣ ਅਫਰੀਕਾ ਨੇ 51 ਜਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਿੰਧੂ ਗੋਡੇ ਦੀ ਸੱਟ ਕਾਰਨ ਫਰੈਂਚ ਓਪਨ ਦੇ ਦੂਜੇ ਗੇੜ ਦੇ ਮੈਚ ਤੋਂ ਹਟੀ
NEXT STORY