ਸਪੋਰਟਸ ਡੈਸਕ— ਡੋਮਿਨਿਏਕ ਥਿਏਮ ਨੇ 2 ਮੈਚ ਪੁਆਇੰਟ ਬਚਾਉਂਦੇ ਹੋਏ ਰੋਜਰ ਫੈਡਰਰ ਦੀ ਚੁਣੌਤੀ 3-6, 7-6, 6-4 ਦੀ ਜਿੱਤ ਨਾਲ ਖਤਮ ਕਰ ਦਿੱਤੀ ਤੇ ਮੈਡ੍ਰਿਡ ਓਪਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। 3 ਸਾਲ ਬਾਅਦ ਕਲੇਅ ਕੋਰਟ 'ਤੇ ਵਾਪਸੀ ਕਰਨ ਵਾਲਾ 37 ਸਾਲ ਦਾ ਫੈਡਰਰ ਕਲੇਅ ਕੋਰਟ 'ਤੇ ਆਪਣਾ ਆਖਰੀ ਮੈਚ ਰੋਮ 2016 ਵਿਚ ਥਿਏਮ ਕੋਲੋਂ ਹੀ ਹਾਰਿਆ ਸੀ। ਉਥੇ ਹੀ ਚੋਟੀ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਵੀ ਮਾਰਿਨ ਸਿਲਿਚ ਦੇ ਹਟਣ ਨਾਲ ਆਖਰੀ-4 ਵਿਚ ਪ੍ਰਵੇਸ਼ ਕਰ ਲਿਆ। ਹੁਣ ਉਸਦੀ ਟੱਕਰ ਥਿਏਮ ਨਾਲ ਹੋਵੇਗੀ।
ਦੂਜਾ ਦਰਜਾ ਰਾਫੇਲ ਨਡਾਲ ਨੇ ਸ਼ੁੱਕਰਵਾਰ ਨੂੰ ਸਟਾਨ ਵਾਵਰਿੰਕਾ ਨੂੰ 6-1, 6-2 ਨਾਲ ਹਰਾ ਕੇ ਆਪਣੇ 11ਵੇਂ ਮੈਡ੍ਰਿਡ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਤੇ ਉਸਦਾ ਸਾਹਮਣਾ ਸਟੇਫਾਨੋਸ ਸਿਟਸਿਪਾਸ ਨਾਲ ਹੋਵੇਗਾ, ਜਿਸ ਨੇ ਅਲੈਗਜ਼ੈਂਡਰ ਜਵੇਰੇਵ ਨੂੰ 7-5, 3-6, 6-2 ਨਾਲ ਹਰਾਇਆ।
ਉਥੇ ਹੀ ਮਹਿਲਾਵਾਂ ਵਿਚ ਸਿਮੋਨਾ ਹਾਲੇਪ ਨੇ ਬੇਲਿੰਡਾ ਬੇਨਸਿਚ ਨੂੰ 6-2, 6-7, 6-0 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਜੇਕਰ ਉਹ ਖਿਤਾਬ ਜਿੱਤ ਜਾਂਦੀ ਹੈ ਤਾਂ ਉਹ ਵਿਸ਼ਵ ਰੈਂਕਿੰਗ ਵਿਚ ਫਿਰ ਤੋਂ ਚੋਟੀ 'ਤੇ ਪਹੁੰਚ ਜਾਵੇਗੀ, ਅਜੇ ਉਹ ਤੀਜੇ ਸਥਾਨ 'ਤੇ ਹੈ। ਹਾਲੇਪ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਕਿਕੀ ਬਰਟਨਸ ਨਾਲ ਹੋਵੇਗਾ, ਜਿਸ ਨੇ 2017 ਅਮਰੀਕੀ ਓਪਨ ਚੈਂਪੀਅਨ ਸਲੋਆਨੇ ਸਟੀਫਨਸ ਨੂੰ 6-2, 7-5 ਨਾਲ ਹਰਾਇਆ।
ਰੈਨਾ ਨੇ ਮੈਚ ਦੇ ਦੌਰਾਨ ਵਿਖਾਈ ਅਜਿਹੀ ਖੇਡ ਭਾਵਨਾ, ਲੋਕਾਂ ਨੇ ਕਿਹਾ- ਦਿਓ ਫੇਅਰ ਪਲੇਅ ਐਵਾਰਡ
NEXT STORY