ਨਵੀਂ ਦਿੱਲੀ–ਦੱਖਣੀ ਅਫਰੀਕਾ ਦੇ ਮਹਾਨ ਤੇਜ਼ ਗੇਂਦਬਾਜ਼ ਐਲਨ ਡੋਨਾਲਡ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾ ਨੂੰ ਸਲਾਹ ਦਿੱਤੀ ਹੈ ਕਿ ਆਗਾਮੀ ਟੈਸਟ ਲੜੀ ਵਿਚ ਸਟਾਰ ਖਿਡਾਰੀਆਂ ਨਾਲ ਸਜ਼ੀ ਭਾਰਤੀ ਬੱਲੇਬਾਜ਼ੀ ਲਾਈਨਅਪ ਦਾ ਮੁਕਾਬਲਾ ਕਰਨ ਦਾ ਉਸਦਾ ਮੰਤਰ ਫੁੱਲ ਲੈਂਥ ਗੇਂਦ ਕਰਨਾ ਤੇ ਸਟੰਪ ’ਤੇ ਗੇਂਦਬਾਜ਼ੀ ਕਰਨਾ ਹੋਣਾ ਚਾਹੀਦਾ ਹੈ। ਡੋਨਾਲਡ ਨੇ 1996 ਤੇ 1999-2000 ਵਿਚ ਭਾਰਤ ਦਾ ਦੌਰਾ ਕੀਤਾ ਸੀ ਪਰ ਦੂਜੇ ਦੌਰ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 2-0 ਨਾਲ ਹਰਾ ਦਿੱਤਾ ਸੀ, ਜਿਸ ਵਿਚ ਡੋਨਾਲਡ, ਸ਼ਾਨ ਪੋਲਾਕ, ਨੈਂਟੀ ਹੇਵਾਰਡ ਤੇ ਜਕਾ ਕੈਲਿਸ ਮੌਜੂਦ ਸੀ।
ਇਹ ਵੀ ਪੜ੍ਹੋ- ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਮੁੰਬਈ ਪੁਲਸ ਨੇ FIR ਕੀਤੀ ਦਰਜ
ਡੋਨਾਲਡ ਨੇ ਉਸ ਲੜੀ ਦੌਰਾਨ ਵਾਨਖੇੜੇ ਸਟੇਡੀਅਮ ਵਿਚ ਰਾਹੁਲ ਦ੍ਰਾਵਿੜ ਤੇ ਸਚਿਨ ਤੇਂਦੁਲਕਰ ਨੂੰ ਆਊਟ ਕੀਤਾ ਸੀ। ਹੁਣ ਉਹ ਗੇਂਦਬਾਜ਼ੀ ਕੋਚ ਹੈ ਤੇ ਡੋਨਾਲਡ ਤੋਂ ਪੁੱਛਿਆ ਗਿਆ ਕਿ ਜੇਮਸ ਐਂਡਰਸਨ, ਓਲੀ ਰੌਬਿਨਸਨ ਤੇ ਹੋਰ ਗੇਂਦਬਾਜ਼ਾਂ ਲਈ ਕੀ ਚੀਜ਼ ਕਾਰਗਾਰ ਹੋ ਸਕਦੀ ਹੈ ਤਾਂ ਉਸ ਨੇ ਕਿਹਾ,‘‘ਹੈਂਸੀ ਕ੍ਰੋਨੇਯੇ ਤਦ ਕਪਤਾਨ ਸੀ ਤਾਂ ਸਾਡੀ ਮਾਨਸਿਕਤਾ ਹਮੇਸ਼ਾ ਹਮਲਾ ਕਰਨ ਦੀ ਹੁੰਦੀ ਸੀ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰਿਕੀ ਬ੍ਰਾਬੇਕ ਨੇ ਡਕਾਰ ਰੈਲੀ 2024 ’ਚ ਜਿੱਤੀ ਬਾਜ਼ੀ
NEXT STORY