ਪੈਰਿਸ : ਟ੍ਰੈਕ ਅਤੇ ਫੀਲਡ ਐਥਲੀਟਾਂ ਦੇ ਡੋਪਿੰਗ ਮਾਮਲਿਆਂ ਨੂੰ ਲੁਕਾਉਣ ਲਈ ਅਵੈਧ ਰੂਪ ਨਾਲ ਭੁਗਤਾਨ ਦੇ ਦੋਸ਼ਾਂ ਨਾਲ ਜੁੜੇ ਮੁਕੱਦਮੇ ਦੀ ਸੋਮਵਾਰ ਨੂੰ ਇੱਥੇ ਸੁਣਵਾਈ ਸ਼ੁਰੂ ਹੋਈ। ਪੈਰਿਸ ਅਦਾਲਤ ਵਿਚ ਰੂਸੀ ਐਥਲੀਟਾਂ ਵੱਲੋਂ ਕਥਿਤ ਤੌਰ 'ਤੇ ਡੋਪਿੰਗ ਨੂੰ ਲੁਕਾਉਣ ਲਈ ਲੱਖਾਂ ਡਾਲਰ ਦੀ ਰਿਸ਼ਵਤ ਦੇਣ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਗਈ ਜੋ 6 ਮਹੀਨੇ ਤਕ ਚੱਲੇਗੀ। ਦੋਸ਼ ਹੈ ਕਿ ਇਸ ਰਿਸ਼ਵਤ ਕਾਰਨ ਰੂਸ ਦੇ ਦਾਗੀ ਖਿਡਾਰੀਆਂ ਨੂੰ 2012 ਵਿਚ ਓਲੰਪਿਕ ਅਤੇ ਹੋਰ ਪ੍ਰਤੀਯੋਗਿਤਾਵਾਂ ਵਿਚ ਮੁਕਾਬਲੇਬਾਜ਼ੀ ਸ਼ੁਰੂ ਕਰਨ ਦਾ ਮੌਕਾ ਮਿਲਿਆ। ਇਸ ਮਾਮਲੇ ਵਿਚ ਐਥਲੈਟਿਕਸ ਮਹਾਸੰਘ ਦੇ ਕੌਮਾਂਤਰੀ ਸੰਘ (ਆਈ. ਏ. ਏ. ਐੱਫ.) ਦੇ 16 ਸਾਲ ਤਕ ਪ੍ਰਧਾਨ ਰਹੇ ਲਾਮਿਨੇ ਡਿਆਕ ਮੁੱਖ ਦੋਸ਼ੀ ਹੈ। 87 ਸਾਲਾ ਡਿਆਕ ਸਫੇਦ ਮਾਸਕ ਲਗਾ ਕੇ ਅਦਾਲਤ ਵਿਚ ਮੌਜੂਦ ਸੀ। ਅਦਾਲਤ ਨੇ ਲਾਮਿਨੇ ਡਿਆਕ ਦੇ ਬੇਟੇ ਮਾਸਾਤਾ ਡਿਆਕ ਦੇ ਵਕੀਲ ਦਿ ਉਹ ਅਰਜ਼ੀ ਵੀ ਖਾਰਜ ਕਰ ਦਿੱਤੀ, ਜਿਸ ਵਿਚ ਉਸ ਨੇ ਯਾਤਰਾ ਪਾਬੰਦੀਆਂ ਕਾਰਨ ਉਸ ਦੇ 2 ਵਕੀਲਾਂ ਦੇ ਇੱਥੇ ਪਹੁੰਚਣ ਵਿਚ ਅਸਮਰਥ ਹੋਣ ਕਾਰਨ ਮਾਮਲੇ ਦੀ ਸੁਣਵਾਈ ਟਾਲਣ ਦੀ ਬੇਨਤੀ ਕੀਤੀ ਸੀ। ਵਕੀਲ ਪੱਖ ਦਾ ਦੋਸ਼ ਹੈ ਕਿ ਲਾਮਿਨੇ ਨੇ ਖਿਡਾਰੀਆਂ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ 3.9 ਮਿਲੀਅਨ ਡਾਲਰ ( ਲੱਗਭਗ 29.41 ਕਰੋੜ ਰੁਪਏ) ਲਏ ਜਿਸ ਨਾਲ ਉਹ ਮੁਕੱਬਲੇਬਾਜ਼ੀ ਜਾਰੀ ਰੱਖ ਸਕੇ। ਇਸ ਵਿਚ ਲੱਗਭਗ 25 ਐਥਲੀਟਾਂ ਦਾ ਸਬੰਧ ਰੂਸ ਨਾਲ ਹੈ।
ਇਨ੍ਹਾਂ ਖਿਡਾਰੀਆਂ ਕਾਰਨ ਜਦੋਂ ਕ੍ਰਿਕਟ ਹੋਇਆ ਸ਼ਰਮਿੰਦਾ, ਭਾਰਤੀ ਦਿੱਗਜ ਵੀ ਹੈ ਸ਼ਾਮਲ
NEXT STORY