ਨਵੀਂ ਦਿੱਲੀ– ਕਈ ਸਾਲਾਂ ਤੱਕ ਓਲੰਪਿਕ, ਵਿਸ਼ਵ ਕੱਪ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਨਿਸ਼ਾਨੇਬਾਜ਼ਾਂ ਨੂੰ ਟ੍ਰੇਨਿੰਗ ਦੇਣ ਵਾਲੀ ਦੀਪਾਲੀ ਦੇਸ਼ਪਾਂਡੇ ਨੂੰ ਇਸ ਸਾਲ ਦੇ ਦ੍ਰੋਣਾਚਾਰੀਆ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ, ਜਿਸ ਨਾਲ ਹੁਣ ਟੀ. ਵੀ. ਚੈਨਲ ਉਸਦੀ ਇੰਟਰਵਿਊ ਲੈਣ ਉਸਦੇ ਘਰ ਤੱਕ ਪਹੁੰਚ ਰਹੇ ਹਨ ਜਿਹੜੀ ਇਸ ਸਾਬਕਾ ਰਾਈਫਲ ਨਿਸ਼ਾਨੇਬਾਜ਼ ਲਈ ਨਵੀਂ ਚੀਜ਼ ਹੈ।
ਸਵਪਨਿਲ ਕੁਸਾਲੇ, ਅਰਜੁਨ ਬਬੂਤਾ, ਅੰਜੁਮ ਮੌਦਗਿਲ ਤੇ ਸ਼੍ਰੀਯੰਕਾ ਸ਼ਦਾਂਗੀ ਸਮੇਤ ਕਈ ਨਿਸ਼ਾਨੇਬਾਜ਼ਾਂ ਨੂੰ ਚੋਟੀ ਦੇ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿਚ ਸਫਲਤਾ ਹਾਸਲ ਕਰਨ ਵਿਚ ਮਦਦ ਕਰਨ ਵਾਲੀ ਕੋਚ ਦੀਪਾਲੀ ਨੂੰ ਆਪਣੇ ਪਰਿਵਾਰ, ਦੋਸਤਾਂ ਤੇ ਸਹਿਪਾਠੀਆਂ ਵੱਲੋਂ ਵਧਾਈ ਸੰਦੇਸ਼ ਮਿਲ ਰਹੇ ਹਨ।
ਕੋਚਾਂ ਲਈ ਦੇਸ਼ ਦੇ ਚੋਟੀ ਦੇ ਐਵਾਰਡ ਲਈ ਨਾਮਜ਼ਦ ਹੋਣ ਦੀ ਖਬਰ ਜਨਤਕ ਹੋਣ ਤੋਂ ਬਾਅਦ ਤੋਂ ਉਸਦੀ ਸਾਧਾਰਨ ਜ਼ਿੰਦਗੀ ਵਿਚ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ। ਇਸ ’ਤੇ ਉਸ ਨੇ ਕਿਹਾ,‘‘ਇਸ ਐਵਾਰਡ ਦੀ ਅਹਿਮੀਅਤ ਇਹ ਹੈ ਕਿ ਤੁਹਾਡੀ ਕਹਾਣੀ ਹੁਣ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਰਹੀ ਹੈ।’’ ਉਸ ਨੇ ਕਿਹਾ, ‘‘ਮੈਨੂੰ ਆਪਣੇ ਸਕੂਲ ਦੇ ਦੋਸਤਾਂ ਦੇ ਫੋਨ ਆ ਰਹੇ ਹਨ। ਆਮ ਆਦਮੀ ਜਿਹੜਾ ਖੇਡਾਂ ਵਿਚ ਅਸਲ ਵਿਚ ਦਿਲਚਸਪੀ ਨਹੀਂ ਰੱਖਦਾ ਹੈ, ਪਰ ਤੁਹਾਡੇ ਬਾਰੇ ਵਿਚ ਜਾਣਦਾ ਹੈ।’’
ਓਡੀਸ਼ਾ ਸਰਕਾਰ ਨੇ ਭਾਰਤੀ ਖੋ-ਖੋ ਟੀਮ ਲਈ ਤਿੰਨ ਸਾਲ ਦੀ ਸਪਾਂਸਰਸ਼ਿਪ ਦਾ ਕੀਤਾ ਐਲਾਨ
NEXT STORY