ਕਾਰਡਿਫ : ਵਰਲਡ ਕੱਪ 'ਚ ਪਹਿਲੀ ਜਿੱਤ ਦਰਜ ਕਰਨ ਤੋਂ ਬਾਅਦ ਰਾਹਤ ਮਹਿਸੂਸ ਕਰ ਰਹੇ ਦੱਖਣ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਆਪਣੇ ਗੇਂਦਬਾਜ਼ ਖਾਸ ਤੌਰ 'ਤੇ ਇਮਰਾਨ ਤਾਹਿਰ ਦੀ ਸ਼ਾਬਾਸ਼ੀ ਕਰਦੇ ਹੋਏ ਕਿਹਾ ਕਿ ਇਸ ਲੇਗ ਸਪਿਨਰ ਨੇ ਇਕੱਲੇ ਦਮ 'ਤੇ ਟੀਮ ਨੂੰ ਮਜਬੂਤ ਕਰ ਦਿੱਤਾ। ਦੱਖਣ ਅਫਰੀਕਾ ਨੇ ਮੌਜੂਦਾ ਵਰਲਡ ਕੱਪ 'ਚ ਆਪਣਾ ਪੰਜਵਾਂ ਮੈਚ ਖੇਡਦੇ ਹੋਏ ਸ਼ਨੀਵਾਰ ਰਾਤ ਇੱਥੇ ਨੌਂ ਵਿਕਟ ਤੋਂ ਪਹਿਲੀ ਜਿੱਤ ਦਰਜ ਕੀਤੀ।
ਮੈਨ ਆਫ ਦ ਮੈਚ ਤਾਹਿਰ (29 ਦੌੜਾਂ 'ਤੇ ਚਾਰ ਵਿਕਟਾਂ) ਤੇ ਕ੍ਰਿਸ ਮੌਰਿਸ (13 ਦੌੜਾਂ 'ਤੇ ਤਿੰਨ ਵਿਕਟ) ਦੀ ਧਾਰਦਾਰ ਗੇਂਦਬਾਜੀ ਸਾਹਮਣੇ ਅਫਗਾਨਿਸਤਾਨ ਦੀ ਟੀਮ 125 ਦੌੜਾਂ ਹੀ ਬਣਾ ਸਕੀ। ਦੱਖਣ ਅਫਰੀਕਾ ਨੇ ਇਸ ਦੇ ਜਵਾਬ 'ਚ 28.4 ਓਵਰ 'ਚ ਟੀਚਾ ਹਾਸਲ ਕਰ ਲਿਆ। ਡੂ ਪਲੇਸਿਸ ਨੇ ਮੈਚ ਦੇ ਬਾਅਦ ਕਿਹਾ, 'ਮੌਰਿਸ ਤੇ ਤਾਹਿਰ ਨੇ ਵਿਚਕਾਰ ਦੇ ਓਵਰਾਂ 'ਚ ਸ਼ਾਨਦਾਰ ਗੇਂਦਬਾਜੀ ਦੀ ਕਿਉਂਕਿ Àਉਨ੍ਹਾਂ ਨੂੰ ਵਿਕਟਾਂ ਮਿਲੀਆਂ। ਉਸ ਨੇ (ਤਾਹਿਰ ਨੇ) ਮੱਧ ਦੇ ਓਵਰਾਂ 'ਚ ਵਿਕਟ ਹਾਸਲ ਕਰਨ ਦੀ ਆਪਣੀ ਸਮਰੱਥਾ ਨਾਲ ਪਿਛਲੇ ਦੋ ਸਾਲ 'ਚ ਇਕੱਲੇ ਦਮ 'ਤੇ ਸਾਨੂੰ ਮਜਬੂਤ ਟੀਮ ਬਣਾ ਦਿੱਤਾ।
ਉਨ੍ਹਾਂ ਨੇ ਕਿਹਾ, 'ਇਮਰਾਨ ਹਮੇਸ਼ਾ ਤੋਂ ਵਿਸ਼ੇਸ਼ ਰਿਹਾ ਹੈ, ਖਾਸ ਤੌਰ 'ਤੇ ਇਸ ਤਰ੍ਹਾਂ ਦੀਆਂ ਪਿੱਚ 'ਤੇ ਜੋ ਸਪਿਨ ਦੇ ਅਨੁਕੂਲ ਨਹੀਂ ਸੀ। ਕਪਤਾਨ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਕੋਲ ਰਾਹਤ ਦਾ ਸਾਹ ਲੈਣ ਦਾ ਸਮਾਂ ਨਹੀਂ ਹੈ ਕਿਉਂਕਿ ਟੀਮ ਨੂੰ ਵਰਲਡ ਕੱਪ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਆਪਣੇ ਬਾਕੀ ਬੱਚੇ ਸਾਰੇ ਮੈਚ ਜਿੱਤਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, 'ਉਂਮੀਦ ਕਰਦਾ ਹਾਂ ਕਿ ਇਸ ਤੋਂ ਟੀਮ ਦੇ ਹਰ ਇਕ ਮੈਂਬਰ ਦਾ ਹੌਂਸਲਾ ਵਧੇਗਾ। ਸਾਨੂੰ ਹਰ ਇਕ ਮੈਚ ਜਿੱਤਣਾ ਹੋਵੇਗਾ।
ਹਾਰ ਤੋਂ ਪਰੇਸ਼ਾਨ ਸ਼੍ਰੀਲੰਕਾਈ ਟੀਮ ਨੇ ਤੋੜਿਆ ਨਿਯਮ, ICC ਕਾਰਵਾਈ ਦੇ ਮੂਡ 'ਚ
NEXT STORY