ਜੋਹਾਨਸਬਰਗ– ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਨੇ ਬੁੱਧਵਾਰ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਤੇ ਹੁਣ ਉਹ ਛੋਟੇ ਸਵਰੂਪਾਂ, ਵਿਸ਼ੇਸ਼ ਤੌਰ ’ਤੇ ਟੀ-20 ਦੇ ਆਪਣੇ ਕਰੀਅਰ ’ਤੇ ਧਿਆਨ ਦੇਵੇਗਾ। ਇਸ 36 ਸਾਲਾ ਖਿਡਾਰੀ ਨੇ ਇੰਸਟਾਗ੍ਰਾਮ ’ਤੇ ਆਪਣੇ ਪੇਜ਼ ਵਿਚ ਬਿਆਨ ਜਾਰੀ ਕਰਕੇ ਇਹ ਐਲਾਨ ਕੀਤਾ।
ਡੂ ਪਲੇਸਿਸ ਨੇ ਲਿਖਿਆ, ‘‘ਇਹ ਸਾਡੇ ਸਾਰਿਆਂ ਲਈ ਮੁਸ਼ਕਿਲਾਂ ਨਾਲ ਲੜ ਕੇ ਅੱਗੇ ਵਧਣ ਵਾਲਾ ਸਾਲ ਰਿਹਾ। ਕਦੇ ਅਨਿਸ਼ਚਿਤਤਾ ਵੀ ਰਹੀ ਪਰ ਇਸ ਨਾਲ ਕਈ ਪਹਿਲੂਆਂ ਨੂੰ ਲੈ ਕੇ ਮੇਰੀ ਸਪੱਸ਼ਟ ਰਾਏ ਬਣੀ। ਮੇਰਾ ਦਿਲ ਸਾਫ ਹੈ ਤੇ ਇਹ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਲਈ ਸਹੀ ਸਮਾਂ ਹੈ।’’
ਉਸ ਨੇ ਕਿਹਾ, ‘‘ਖੇਡ ਦੇ ਸਾਰੇ ਸਵਰੂਪਾਂ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਨਾ ਸਨਮਾਨ ਹੈ ਪਰ ਹੁਣ ਮੇਰੇ ਲਈ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ।’’ ਪਲੇਸਿਸ ਨੇ ਕਿਹਾ,‘‘ਅਗਲੇ ਦੋ ਸਾਲ ਬਾਅਦ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਹੋਵੇਗਾ। ਇਸੇ ਵਜ੍ਹਾ ਨਾਲ ਮੈਂ ਆਪਣਾ ਧਿਆਨ ਇਸ ਸਵਰੂਪ ’ਤੇ ਕੇਂਦ੍ਰਿਤ ਕਰ ਰਿਹਾ ਹਾਂ।’’ ਪਲੇਸਿਸ ਨੇ 69 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ 40.02 ਦੀ ਔਸਤ ਨਾਲ 4163 ਦੌੜਾਂ ਬਣਾਈਆਂ। ਉਸ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਦੇ ਟੈਸਟ ਤੇ ਟੀ-20 ਕਪਤਾਨ ਦਾ ਅਹੁਦਾ ਛੱਡ ਦਿੱਤਾ ਹੈ। ਉਸ ਨੇ 2016 ਵਿਚ ਏ. ਬੀ. ਡਿਵਿਲੀਅਰਸ ਤੋਂ ਇਹ ਜ਼ਿੰਮੇਵਾਰੀ ਹਾਸਲ ਕੀਤੀ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਰਿਸ਼ਭ ਪੰਤ ਦੀ ਸਰਵਸੇ੍ਰਸ਼ਠ ਰੈਂਕਿੰਗ, ਰੋਹਿਤ ਅਤੇ ਅਸ਼ਵਿਨ ਨੇ ਵੀ ਲਗਾਈ ਛਲਾਂਗ
NEXT STORY