ਦੁਬਈ : ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦੇ ਦੂਜੇ ਮੁਕਾਬਲੇ ’ਚ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੇਵਨ ਪੰਜਾਬ ਆਹਮੋ-ਸਾਹਮਣੇ ਸੀ। ਇਸ ਮੁਕਾਬਲੇ ’ਚ ਦਿੱਲੀ ਨੇ ਪੰਜਾਬ ਨੂੰ ਹਰਾ ਕੇ ਸੀਜ਼ਨ ’ਚ ਪਹਿਲੀ ਜਿੱਤ ਦਰਜ ਕੀਤੀ। ਦਿੱਲੀ ਵਲੋਂ ਮਾਰਸ ਸਟੌਨੀਸ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 21 ਗੇਂਦਾਂ ’ਚ 53 ਦੌੜਾਂ ਬਣਾਈਆਂ ਅਤੇ ਨਾਲ ਹੀ ਦੋ ਵਿਕਟਾਂ ਵੀ ਲਈਆਂ। ਉਥੇ ਪੰਜਾਬ ਵਲੋਂ ਮਯੰਕ ਅਗਰਵਾਲ ਨੇ 60 ਗੇਂਦਾਂ ’ਤੇ 89 ਦੌੜਾਂ ਦੀ ਜ਼ੋਰਦਾਰ ਪਾਰੀ ਖੇਡੀ। ਹਾਲਾਂਕਿ ਉਨ੍ਹਾਂ ਦੀ ਪਾਰੀ ਪੰਜਾਬ ਨੂੰ ਜਿੱਤ ਦਿਵਾਉਣ ’ਚ ਨਾਕਾਮ ਰਹੀ।
ਪਰ ਕੀ ਸੱਚ ’ਚ ਪੰਜਾਬ ਇਹ ਮੈਚ ਜਿੱਤ ਜਾਂਦੀ? ਸੋਸ਼ਲ ਮੀਡੀਆ ’ਤੇ ਅਜਿਹੇ ਕਈ ਸਵਾਲ ਉੱਠ ਰਹੇ ਹਨ। ਦਰਅਸਲ, ਮੁਕਾਬਲੇ ’ਚ 18ਵੇਂ ਓਵਰ ਦੀ ਤੀਸਰੀ ਗੇਂਦ ’ਤੇ ਮਯੰਕ ਅਗਰਵਾਲ ਨੇ ਦੋ ਦੌੜਾਂ ਬਣਾਈਆਂ। ਇਸ ’ਚ ਇਕ ਸਕੋਰ ਨੂੰ ਅੰਪਾਇਰ ਨੇ ਸ਼ਾਰਟ ਦੱਸਿਆ ਸੀ ਅਤੇ ਪੰਜਾਬ ਨੂੰ ਇਸ ਗੇਂਦ ’ਤੇ ਇਕ ਹੀ ਸਕੋਰ ਮਿਲਿਆ, ਜਿਸ ਕਾਰਨ ਪੰਜਾਬ ਦੀ ਟੀਮ 157 ਸਕੋਰਾਂ ਦੇ ਜਵਾਬ ’ਚ 157 ਹੀ ਬਣਾ ਸਕੀ।
ਇਹ ‘ਸ਼ਾਰਟ’ ਸੋਸ਼ਲ ਮੀਡੀਆ ’ਤੇ ਵਿਵਾਦ ਦਾ ਕਾਰਨ ਬਣ ਗਿਆ ਹੈ। ਮੁਕਾਬਲੇ ਦੇ ਬਾਅਦ ਇਸ ਸ਼ਾਰਟ ਰਨ ਦੀ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਸ਼ਾਰਟ ਸਕੋਰ ਨਹੀਂ ਸੀ ਅਤੇ ਪੰਜਾਬ ਨਾਲ ਮੈਚ ਦੌਰਾਨ ਗ਼ਲਤ ਹੋਇਆ ਕਿਉਂਕਿ ਇਹ ਸਕੋਰ ਉਨ੍ਹਾਂ ਨੂੰ ਜਿੱਤ ਦਵਾ ਸਕਦਾ ਸੀ।
ਭਾਰਤ ਦੇ ਸਾਬਕਾ ਦਿੱਗਜ਼ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਸ ’ਤੇ ਸਵਾਲ ਚੁੱਕੇ ਹਨ। ਸਹਿਵਾਗ ਨੇ ਟਵੀਟ ਕਰਦਿਆਂ ਲਿਖਿਆ ਕਿ ‘ਮੈਂ ਮੈਨ ਆਫ਼ ਦਿ ਮੈਚ ਨਾਲ ਸਹਿਮਤ ਨਹੀਂ ਹਾਂ, ਜਿਸ ਅੰਪਾਇਰ ਨੇ ਇਹ ਸ਼ਾਰਟ ਸਕੋਰ ਦਿੱਤਾ, ਉਸ ਨੂੰ ਮੈਨ ਆਫ਼ ਦਿ ਮੈਚ ਮਿਲਣਾ ਚਾਹੀਦਾ। ਇਹ ਸ਼ਾਰਟ ਸਕੋਰ ਨਹੀਂ ਸੀ। ਮੈਚ ’ਚ ਦਿੱਲੀ ਅਤੇ ਪੰਜਾਬ ਦੇ ਵਿਚਕਾਰ ਇਹ ਹੀ ਅੰਤਰ ਸੀ।'
ਇਥੇ ਦੱਸ ਦੇਈਏ ਕਿ ਇਸ ਮੁਕਾਬਲੇ ’ਚ ਦਿੱਲੀ ਕੈਪੀਟਲ ਨੇ 20 ਓਵਰਾਂ ’ਚ 8 ਵਿਕਟਾਂ ’ਤੇ 157 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਪੰਜਾਬ ਨੇ ਵੀ 157 ਦੌੜਾਂ ਬਣਾਈਆਂ। ਮੈਚ ਸੁਪਰ ਓਵਰ ਤੱਕ ਪਹੁੰਚਿਆ, ਜਿਥੇ ਪੰਜਾਬ ਦੀ ਟੀਮ ਨੇ ਦਿੱਲੀ ਨੂੰ ਮਹਿਜ 3 ਦੌੜਾਂ ਦਾ ਟੀਚਾ ਦਿੱਤਾ। ਇਸ ਨੂੰ ਦਿੱਲੀ ਨੇ ਆਸਾਨੀ ਨਾਲ ਪੂਰਾ ਕਰ ਮੁਕਾਬਲਾ ਆਪਣੇ ਨਾਮ ਕੀਤਾ।
:
UAE ’ਚ ਹੋ ਸਕਦੀ ਹੈ ਭਾਰਤ ਅਤੇ ਇੰਗਲੈਂਡ ਦੀ ਟੈਸਟ ਸੀਰੀਜ਼
NEXT STORY