ਨਵੀਂ ਦਿੱਲੀ- ਸਿਡਨੀ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਾ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਤੀਜੇ ਟੈਸਟ ਲਈ ਟੀਮ ਨਾਲ ਜੁੜਣ ’ਤੇ ਕੋਈ ਅਸਰ ਨਵੀਂ ਪਵੇਗਾ। 33 ਸਾਲਾ ਰੋਹਿਤ 16 ਦਸੰਬਰ ਨੂੰ ਸਿਡਨੀ ਆਏ ਸਨ ਤੇ ਉਦੋਂ ਤੋਂ ਉਹ ਕੁਆਰੰਟੀਨ ’ਚ ਰਹਿ ਰਹੇ ਹਨ। ਵਿਕਟੋਰੀਆ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਡਨੀ ’ਚ 14 ਦਿਨਾਂ ਕੁਆਰੰਟੀਨ ਪੂਰਾ ਕਰਕੇ ਮੈਲਬੋਰਨ ਆ ਰਹੇ ਲੋਕਾਂ ਨੂੰ ਕੁਆਰੰਟੀਨ ’ਚ ਰਹਿਣ ਦੀ ਜ਼ਰੂਰਤ ਹੈ।
ਇਸ ਦੇ ਅਨੁਸਾਰ ਰੋਹਿਤ 30 ਦਸੰਬਰ ਤੋਂ ਟੀਮ ਦੇ ਨਾਲ ਜੁੜ ਸਕਦੇ ਹਨ। ਹਾਲਾਂਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਡਨੀ ਟੈਸਟ ’ਤੇ ਖਤਰੇ ਦੇ ਬਦਲ ਮੰਡਰਾ ਰਹੇ ਹਨ ਤੇ ਇਸਦਾ ਸਥਾਨ ਬਦਲਿਆ ਜਾ ਸਕਦਾ ਹੈ। ਸਮਝਿਆ ਜਾਂਦਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕ੍ਰਿਕਟ ਆਸਟਰੇਲੀਆ ਨਾਲ ਰੋਹਿਤ ਦਾ ਕੁਆਰੰਟੀਨ ਪੀਰੀਅਰਡ ਮੈਲਬੋਰਨ ’ਚ ਪੂਰਾ ਕਰਨ ਦੀ ਅਪੀਲ ਕੀਤੀ ਸੀ ਪਰ ਬੋਰਡ ਨੂੰ ਦੱਸਿਆ ਗਿਆ ਕਿ ਅਜਿਹੇ ਮਾਮਲੇ ’ਚ ਰੋਹਿਤ ਨੂੰ ਵਿਕਟੋਰੀਆ ਸਰਕਾਰ ਦੇ ਚੁਣੇ ਗਏ ਹੋਟਲ ਦੇ ਕਮਰੇ ’ਚ ਰਹਿਣ ਪੈ ਰਿਹਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮੇਸੀ ਨੇ ਤੋੜਿਆ ਪੇਲੇ ਦਾ ਰਿਕਾਰਡ
NEXT STORY