ਵਾਲਾਡੋਲਿਡ (ਸਪੇਨ) – ਅਰਜਨਟੀਨਾ ਦੇ ਸੁਪਰ ਸਟਾਰ ਫਾਰਵਰਡ ਲਿਓਨੇਲ ਮੇਸੀ ਨੇ ਇਕ ਕਲੱਬ ਲਈ ਸਭ ਤੋਂ ਵੱਧ ਗੋਲ ਕਰਨ ਦਾ ਬ੍ਰਾਜ਼ੀਲ ਦੇ ਲੀਜੈਂਡ ਖਿਡਾਰੀ ਪੇਲੇ ਦਾ ਰਿਕਾਰਡ ਤੋੜ ਦਿੱਤਾ ਹੈ। ਅਰਜਨਟੀਨਾ ਦੇ ਸੁਪਰਸਟਾਰ ਫਾਰਵਰਡ ਲਿਓਨੇਲ ਮੇਸੀ ਦੀ ਕਲੱਬ ਟੀਮ ਬਾਰਸੀਲੋਨਾ ਨੇ ਲਾ ਲੀਗਾ ’ਚ ਮੰਗਲਵਾਰ ਨੂੰ ਰਿਆਲ ਵਾਲਡੋਲਿਡ ਨੂੰ 3-0 ਨਾਲ ਹਰਾਇਆ, ਜਿਸ ’ਚ ਮੇਸੀ ਨੇ ਆਪਣਾ 644ਵਾਂ ਗੋਲ ਕਰਕੇ ਪੇਲੇ ਦਾ ਇਕ ਕਲੱਬ ਲਈ ਸਭ ਤੋਂ ਵੱਧ ਗੋਲ ਕਰਨ ਦਾ ਲੰਬੇ ਸਮੇਂ ਤੋਂ ਅਜੇਤੂ ਰਿਕਾਰਡ ਤੋੜ ਦਿੱਤਾ।
ਬਲੈਕ ਪਰਲ ਦੇ ਨਾਂ ਨਾਲ ਮਸ਼ਹੂਰ ਪੇਲੇ ਨੇ 1957 ਤੋਂ 1974 ਦੇ ਵਿਚਾਲੇ ਸਾਂਤੋਸ ਕਲੱਬ ਲਈ 643 ਗੋਲ ਕੀਤੇ ਸਨ। ਮੇਸੀ ਨੇ ਬਾਰਸੀਲੋਨਾ ਕਲੱਬ ਲਈ ਖੇਡਦੇ ਹੋਏ 2004 ਤੋਂ 2020 ਦੇ ਵਿਚਾਲੇ ਇਹ ਕਾਰਨਾਮਾ ਕੀਤਾ ਹੈ। ਮੇਸੀ ਨੇ ਵੇਲੇਂਸ਼ੀਆ ਵਿਰੁੱਧ ਪਿਛਲੇ ਮੈਚ ’ਚ 2-2 ਦੇ ਡਰਾਅ ’ਚ ਪੇਲੇ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਪੇਲੇ ਨੇ ਮੇਸੀ ਦੀ ਕਾਮਯਾਬੀ ’ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਧਾਈ ਵੀ ਦਿੱਤੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
2020 ’ਚ ਟੀ20 ਦੇ ਕਿੰਗ ਬਣੇ ਹਫੀਜ਼, ਬਣਾਏ ਇਹ ਖਾਸ ਰਿਕਾਰਡ
NEXT STORY