ਸਪੋਰਟਸ ਡੈਸਕ— ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਡੱਚ ਫਾਰਮੂਲਾ ਵਨ ਗ੍ਰਾਂ ਪ੍ਰੀ ਰੇਸ ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਰੇਸ ਨੂੰ 1985 ਤੋਂ ਬਾਅਦ ਪਹਿਲੀ ਵਾਰ ਕੈਲੇਂਡਰ ’ਚ ਵਾਪਸੀ ਕਰਨੀ ਸੀ। ਡੱਚ ਗ੍ਰਾਂ ਪ੍ਰੀ ਦਾ ਆਯੋਜਨ ਤਿੰਨ ਮਈ ਨੂੰ ਜਾਂਡਵੂਰਟ ’ਚ ਕੀਤਾ ਜਾਣਾ ਸੀ ਪਰ ਕੋਵਿਡ-19 ਮਹਾਂਮਾਰੀ ਦੇ ਚੱਲਦੇ ਇਸ ਨੂੰ ਪਹਿਲਾਂ ਮਾਰਚ ’ਚ ਮੁਲਤਵੀ ਕੀਤਾ ਗਿਆ ਸੀ।
ਆਯੋਜਕਾਂ ਨੇ ਬਿਆਨ ’ਚ ਕਿਹਾ, ‘ਕੋਰੋਨਾ ਵਾਇਰਸ ਦੇ ਦੁਨੀਆ ਭਰ ’ਚ ਫੈਲਣ ਨਾਲ ਫਾਰਮੂਲਾ ਵਨ ਹੇਨੇਕੇਨ ਡੱਚ ਗ੍ਰਾਂ ਪ੍ਰੀ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਜਿਸ ਦੀ ਪਹਿਲਾਂ ਆਯੋਜਨ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ 2021 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਮੋਟਰਸਪੋਰਟ ਫੈਡਰੇਸ਼ਨ ਐਫ.ਆਈ.ਏ. ਦੇ ਨਾਲ ਮਿਲ ਕੇ ਫਾਰਮੂਲਾ ਵਨ ਪਰਬੰਧਨ 2021 ਦਾ ਪ੍ਰੋਗਰਾਮ ਬਣਾਵੇਗਾ। ਜਿਸ ’ਚ ਡੱਚ ਗ੍ਰਾਂ ਪ੍ਰੀ ਦੀ ਨਵੀਂ ਤਰੀਕ ’ਤੇ ਵੀ ਫੈਸਲਾ ਹੋਵੇਗਾ।
ਬੈਲਜੀਅਮ ਕੱਪ ਦਾ ਫਾਈਨਲ ਮੈਚ ਇਕ ਅਗਸਤ ਨੂੰ ਜਾਵੇਗਾ ਖੇਡਿਆ
NEXT STORY