ਨਵੀਂ ਦਿੱਲੀ—ਵੈਸਟਇੰਡੀਜ਼ ਦੇ ਆਲਰਾਊਂਡਰ ਡ੍ਰਵੇਨ ਬ੍ਰਾਵੋ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ, ਬ੍ਰਾਵੋ ਨੇ ਵੀਰਵਾਰ ਨੂੰ ਸੰਨਿਆਸ ਦਾ ਐਲਾਨ ਕੀਤਾ, ਬ੍ਰਾਵੋ ਨੇ ਆਪਣੇ ਇੰਟਰਨੈਸ਼ਨਲ ਕਰੀਅਰ 'ਚ 370 ਮੈਚ ਖੇਡੇ ਜਿਨ੍ਹਾਂ 'ਚ ਉਨ੍ਹਾਂ ਨੇ 6310 ਦੌੜਾਂ ਬਣਾਈਆਂ। ਉਨ੍ਹਾਂ ਨੇ ਕੁਲ 337 ਵਿਕਟਾਂ ਵੀ ਆਪਣੇ ਨਾਂ ਕੀਤੀਆਂ, ਨਾਲ ਹੀ ਬ੍ਰਾਵੋ ਨੇ 149 ਕੈਚ ਵੀ ਲਏ।

-ਡ੍ਰਵੇਨ ਬ੍ਰਾਵੋ ਨੇ ਆਪਣੇ ਕਰੀਅਰ 'ਚ ਦੋ ਵਾਰ ਟੀ-20 ਵਰਲਡ ਕੱਪ ਜਿੱਤਿਆ, 2012 ਅਤੇ 2016 'ਚ ਬ੍ਰਾਵੋ ਵੈਸਟਇੰਡੀਜ਼ ਦੀ ਚੈਂਪੀਅਨਜ਼ ਟੀਮ ਦਾ ਹਿੱਸਾ ਰਹੇ।

-ਡ੍ਰਵੇਨ ਬ੍ਰਾਵੋ ਨੇ ਆਈ.ਪੀ.ਐੱਲ. ਟੀਮ ਚੇਨਈ ਸੁਪਰਕਿੰਗਜ਼ ਦੀ ਕਾਮਯਾਬੀ 'ਚ ਵੀ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ 3 'ਚੋਂ ਦੋ ਵਾਰ ਆਈ.ਪੀ.ਐੱਲ. ਚੈਂਪੀਅਨਜ਼ ਚੇਨਈ ਸੁਪਰਕਿੰਗਜ਼ ਨੂੰ ਖਿਤਾਬ ਜਿੱਤਣ 'ਚ ਮਦਦ ਕੀਤੀ। ਇਕ ਵਾਰ ਤਾਂ ਬ੍ਰਾਵੋ ਟੂਰਨਾਮੈਂਟ ਦੇ ਸਭ ਤੋਂ ਵਧੀਆ ਖਿਡਾਰੀ ਵੀ ਚੁਣੇ ਗਏ।

=ਡ੍ਰਵੇਨ ਬ੍ਰਾਵੋ ਨੇ ਆਖਿਰੀ ਵਾਰ ਟੈਸਟ ਮੈਚ 2010, ਆਖਰੀ ਵਨ ਡੇ 2014 ਅਤੇ ਆਖਰੀ ਟੀ-20 ਮੈਚ 2016 'ਚ ਖੇਡਿਆ ਸੀ। ਹਾਲਾਂਕਿ ਇਸ ਦੇ ਬਾਵਜੂਦ ਉਹ ਪੂਰੀ ਦੁਨੀਆ 'ਚ ਮਸ਼ਹੂਰ ਰਹੇ, ਕਿਉਂਕਿ ਉਹ ਆਈ.ਪੀ.ਐੱਲ., ਬਿਗ ਬੈਸ਼ ਅਤੇ ਬੰਗਲਾਦੇਸ਼ ਪ੍ਰੀਮੀਅਰ ਲੀਗ ਵਰਗੇ ਟੂਰਨਾਮੈਂਟ 'ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਰਹੇ।

-ਬ੍ਰਾਵੋ ਕ੍ਰਿਕਟਰ ਦੇ ਇਲਾਵਾ ਚੰਗੇ ਐਕਟਰ ਅਤੇ ਸਿੰਗਰ ਵੀ ਹਨ, ਡ੍ਰਵੇਨ ਬ੍ਰਾਵੋ ਤਾਮਿਲ ਫਿਲਮ ਉਲਾ 'ਚ ਵੀ ਕੰਮ ਕਰ ਚੁੱਕਿਆ ਹੈ, ਉਨ੍ਹਾਂ ਨੇ ਮਸ਼ਹੂਰ ਮਿਊਜ਼ਿਕ ਵੀਡੀਓ ਕੱਢੇ ਹਨ ਜੋ ਕਾਫੀ ਸਫਲ ਰਹੇ।

-ਤੁਹਾਨੂੰ ਦੱਸ ਦਈਏ ਕਿ ਬ੍ਰਾਵੋ ਬ੍ਰਿਆਨ ਲਾਰਾ ਦੇ ਰਿਸ਼ਤੇਦਾਰ ਹਨ। ਇਸ ਤੋਂ ਇਲਾਵਾ ਉਹ ਕੋਈ ਵੀ ਮੈਚ ਖੇਡਣ ਤੋਂ ਪਹਿਲਾਂ ਚਾਕਲੇਟ ਖਾਂਦੇ ਹਨ ਅਤੇ ਨਾਲ ਹੀ ਉਹ ਬਰਫ ਦੇ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ।

ਆਖਰੀ 3 ਮੈਚਾਂ ਲਈ ਭਾਰਤੀ ਟੀਮ ਦਾ ਐਲਾਨ, 2 ਵੱਡੇ ਖਿਡਾਰੀ ਟੀਮ 'ਚ ਸ਼ਾਮਲ
NEXT STORY