ਚੇਨਈ— ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਡਵੇਨ ਬ੍ਰਾਵੋ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਦੋ ਹਫਤੇ ਤਕ ਆਈ.ਪੀ.ਐੱਲ. 'ਚ ਨਹੀਂ ਖੇਡ ਸਕਣਗੇ। ਟੀਮ ਦੇ ਬੱਲੇਬਾਜ਼ੀ ਕੋਚ ਮਾਈਕ ਹਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚੇਨਈ ਨੂੰ ਸ਼ਨੀਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਆਪਣਾ ਪੰਜਵਾਂ ਮੈਚ ਖੇਡਣਾ ਹੈ।

ਵੈਸਟਇੰਡੀਜ਼ ਦੇ ਕ੍ਰਿਕਟਰ ਬ੍ਰਾਵੋ ਮੁੰਬਈ ਇੰਡੀਅਨਜ਼ ਖਿਲਾਫ ਬੁੱਧਵਾਰ ਨੂੰ ਖੇਡੇ ਗਏ ਮੈਚ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ। ਉਹ ਮੌਜੂਦਾ ਚੈਂਪੀਅਨ ਟੀਮ ਦਾ ਇਕ ਅਹਿਮ ਖਿਡਾਰੀ ਹੈ। ਹਸੀ ਨੇ ਕਿਹਾ, ''ਮੈਂ ਪੁਸ਼ਟੀ ਕਰਦਾ ਹਾਂ ਕਿ ਉਨ੍ਹਾਂ ਦੀ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਹੈ ਅਤੇ ਉਹ ਹਫਤਿਆਂ ਤਕ ਬਾਹਰ ਰਹਿਣਗੇ। ਇਹ ਵੱਡਾ ਨੁਕਸਾਨ ਹੈ। ਉਨ੍ਹਾਂ ਦੀ ਮੌਜੂਦਗੀ 'ਚ ਟੀਮ ਕਾਫੀ ਸੰਤੁਲਿਤ ਰਹਿੰਦੀ ਹੈ ਅਤੇ ਉਹ ਬਿਹਤਰੀਨ ਖਿਡਾਰੀ ਹਨ। ਇਸ ਲਈ ਟੀਮ 'ਚ ਕੁਝ ਬਦਲਾਅ ਕਰਨੇ ਹੋਣਗੇ, ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਫਿਰ ਵੀ ਅਸੀਂ ਮਜ਼ਬੂਤ ਟੀਮ ਉਤਾਰਨ 'ਚ ਸਫਲ ਰਹਾਂਗੇ।''
ਆਂਦਰੇ ਰਸੇਲ ਲਿਆਏ ਦੌੜਾਂ ਦਾ ਤੂਫਾਨ, 10 ਗੇਂਦਾਂ 'ਚ ਲਗਾਏ 7 ਛੱਕੇ, ਇਕ ਚੌਕਾ
NEXT STORY