ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸ਼ਹਿਰ ਦਾ ਦਿੱਗਜ ਫੁੱਟਬਾਲ ਕਲੱਬ ਈਸਟ ਬੰਗਾਲ ਇਸ ਸੈਸ਼ਨ ਤੋਂ ਆਈ. ਐੱਸ. ਐੱਲ. (ਇੰਡੀਅਨ ਸੁਪਰ ਲੀਗ) 'ਚ ਖੇਡਣਗੇ। ਮਮਤਾ ਬੈਨਰਜੀ ਨੇ ਰਾਜ ਸਕੱਤਰੇਤ 'ਚ ਇਹ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਈਸਟ ਬੰਗਾਲ 2020-21 ਸੈਸ਼ਨ ਨਾਲ ਆਈ. ਐੱਸ. ਐੱਲ. 'ਚ ਖੇਡਣਗੇ। ਸਮੱਸਿਆ ਦਾ ਹੱਲ ਹੋ ਗਿਆ ਹੈ ਅਤੇ ਈਸਟ ਬੰਗਾਲ ਇਸ ਸੈਸ਼ਨ 'ਚ ਖੇਡਣ ਜਾ ਰਿਹਾ ਹੈ। ਈਸਟ ਬੰਗਾਲ ਦੇ ਖੇਡਣ ਨਾਲ ਇਸ ਵਾਰ ਆਈ. ਐੱਸ. ਐੱਲ. 'ਚ ਕੋਲਕਾਤਾ ਡਰਬੀ ਦੇਖਣ ਨੂੰ ਮਿਲੇਗੀ। ਇਸ ਸੈਸ਼ਨ 'ਚ ਕੋਲਕਾਤਾ ਦਾ ਇਕ ਹੋਰ ਕਲੱਬ ਮੋਹਨ ਬਾਗਾਨ ਵੀ ਡੈਬਿਊ ਕਰੇਗਾ, ਜਿਸਦਾ ਏਟੀਕੇ 'ਚ ਮਿਸ਼ਨ ਹੋ ਚੁੱਕਿਆ ਹੈ। ਈਸਟ ਬੰਗਾਲ ਤੇ ਮੋਹਨ ਬਾਗਾਨ ਦਾ ਮੁਕਾਬਲਾ ਹੀ ਕੋਲਕਾਤਾ ਡਰਬੀ ਹੋਵੇਗਾ।
ਸ਼ੰਘਾਈ 'ਚ ਹੋਣ ਵਾਲੀ ਵਿਸ਼ਵ ਗੋਲਫ ਚੈਂਪੀਅਨਸ਼ਿਪ ਰੱਦ
NEXT STORY