ਸ਼ੰਘਾਈ- ਪੇਸ਼ੇਵਰ ਗੋਲਫ ਟੂਰ (ਪੀ. ਜੀ. ਏ.) ਦੇ ਅੰਤਰਰਾਸ਼ਟਰੀ ਮਹਾਸੰਘ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਚੀਨ 'ਚ ਹੋਣ ਵਾਲੀ ਐੱਚ. ਐੱਸ. ਬੀ. ਸੀ. ਚੈਂਪੀਅਨਸ ਵਿਸ਼ਵ ਗੋਲਫ ਚੈਂਪੀਅਨਸ਼ਿਪ (ਡਬਲਯੂ. ਸੀ. ਸੀ.) ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ 29 ਅਕਤੂਬਰ ਤੋਂ ਇਕ ਨਵੰਬਰ ਦੇ ਵਿਚਾਲੇ ਸ਼ੰਘਾਈ ਦੇ ਸ਼ੇਸ਼ਾਨ ਅੰਤਰਰਾਸ਼ਟਰੀ ਗੋਲਫ ਕਲੱਬ 'ਚ ਖੇਡਿਆ ਜਾਣਾ ਹੈ। ਚੀਨੀ ਸਰਕਾਰ ਨੇ ਜੁਲਾਈ 'ਚ ਐਲਾਨ ਕੀਤਾ ਸੀ ਕੋਵਿਡ-19 ਮਹਾਮਾਰੀ ਦੇ ਕਾਰਨ ਦੇਸ਼ 2020 'ਚ ਅੱਗੇ ਕਿਸੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਹੈ।
ਪੀ. ਜੀ. ਏ. ਟੂਰ ਦੇ ਕਾਰਜਕਾਰੀ ਉਪ ਪ੍ਰਧਾਨ ਟਾਈ ਵੋਟਾਵ ਨੇ ਕਿਹਾ ਕਿ ਅਸੀਂ ਡਬਲਯੂ. ਜੀ. ਸੀ. , ਐੱਚ. ਐੱਸ. ਬੀ. ਸੀ. ਚੈਂਪੀਅਨਸ ਦੇ ਆਯੋਜਨ ਨੂੰ ਲੈ ਕੇ ਸਾਰੇ ਟੂਰ, ਅੰਤਰਰਾਸ਼ਟਰੀ ਅਧਿਕਾਰੀਆਂ, ਚੀਨੀ ਗੋਲਫ ਸੰਘ ਤੇ ਹੋਰ ਸਥਾਨਕ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ। ਚੀਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਦੇਖਦੇ ਹੋਏ ਅਸੀਂ 2020 ਦੀ ਪ੍ਰਤੀਯੋਗਿਤਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ।
ਖੇਲ ਰਤਨ ਐਵਾਰਡ ਦਾ ਨਾਂ ਖਿਡਾਰੀ ਦੇ ਨਾਂ ’ਤੇ ਰੱਖਿਆ ਜਾਵੇ : ਬਬੀਤਾ ਫੋਗਾਟ
NEXT STORY