ਜਕਾਰਤਾ— ਕਿਸ਼ਤੀ ਚਾਲਕ ਦੁਸ਼ਯੰਤ ਨੇ ਭਾਰਤ ਲਈ ਕਾਂਸੀ ਤਮਗਾ ਜਿੱਤਿਆ। ਪੁਰਸ਼ਾਂ ਦੀ ਲਾਈਟਵੇਟ ਸਿੰਗਲ ਸਕੱਲਸ ਪ੍ਰਤੀਯੋਗਿਤਾ ਵਿਚ ਉਸ ਨੇ ਤੀਜਾ ਸਥਾਨ ਹਾਸਲ ਕੀਤਾ ਪਰ ਆਖਰੀ 500 ਮੀਟਰ ਦੀ ਰੇਸ ਵਿਚ ਉਹ ਇੰਨਾ ਥੱਕ ਗਿਆ ਸੀ ਕਿ ਉਸ ਨੂੰ ਸਟਰੈਚਰ 'ਤੇ ਲੈ ਕੇ ਜਾਣਾ ਪਿਆ। ਦੁਸ਼ਯੰਤ ਤਮਗਾ ਸਮਾਰੋਹ ਦੌਰਾਨ ਠੀਕ ਤਰ੍ਹਾਂ ਨਾਲ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ। ਫਾਈਨਲ 'ਚ ਦੁਸ਼ਯੰਤ ਨੇ ਇਸ ਮੁਕਾਬਲੇ ਨੂੰ ਖਤਮ ਕਰਨ 'ਚ 7 ਮਿੰਟ ਅਤੇ 18.76 ਸਕਿੰਟ ਦਾ ਸਮਾਂ ਕੱਢਿਆ।
ਦੁਸ਼ਯੰਤ ਨੇ ਕਿਹਾ, ''ਮੈਂ ਅਜਿਹਾ ਖੇਡਿਆ,ਜਿਵੇਂ ਕਿ ਮੇਰੀ ਜ਼ਿੰਦਗੀ ਦੀ ਇਹ ਆਖਰੀ ਰੇਸ ਹੋਵੇ, ਇਹ ਮੇਰੇ ਦਿਮਾਗ ਵਿਚ ਸੀ। ਇਸ ਲਈ ਸ਼ਾਇਦ ਮੈਂ ਕੁਝ ਜ਼ਿਆਦਾ ਹੀ ਜ਼ੋਰ ਲਾ ਲਿਆ, ਮੈਨੂੰ ਸਰਦੀ-ਜੁਕਾਮ ਵੀ ਹੋਇਆ ਸੀ, ਜਿਸ ਨਾਲ ਰੇਸ 'ਤੇ ਵੀ ਅਸਰ ਪਿਆ। ਮੈਂ ਬਸ 2 ਬ੍ਰੈਡ ਤੇ ਸੇਬ ਖਾਧਾ ਸੀ, ਮੇਰੇ ਸਰੀਰ ਵਿਚ ਪਾਣੀ ਦੀ ਕਮੀ ਹੋ ਗਈ ਸੀ ਪਰ ਹੁਣ ਮੈਂ ਠੀਕ ਹਾਂ ਤੇ ਖੁਸ਼ ਹਾਂ ਕਿ ਮੈਂ ਦੇਸ਼ ਲਈ ਤਮਗਾ ਜਿੱਤ ਸਕਿਆ।''

ਤਵੇਸ਼ਾ ਮਲਿਕ ਨੇ ਹੀਰੋ ਮਹਿਲਾ ਪ੍ਰੋ ਟੂਰ ਦਾ 12ਵਾਂ ਗੇੜ ਜਿੱਤਿਆ
NEXT STORY