ਕਵਿਟੋ- ਇਕਵਾਡੋਰ ਦੇ ਦੌੜਾਕ ਐਲੇਕਸ ਕਿਨੋਨੇਜ ਦੀ ਬੰਦਰਗਾਹ ਸ਼ਹਿਰ ਗੁਆਯਾਕਿਲ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕਿਨੋਨੇਜ 32 ਸਾਲ ਦਾ ਸੀ। ਉਹ 2012 ਵਿਚ ਰਾਸ਼ਟਰੀ ਹੀਰੋ ਬਣਿਆ ਸੀ ਜਦੋ ਉਸ ਨੇ ਲੰਡਨ ਓਲੰਪਿਕ ਖੇਡਾਂ ਦੀ 200 ਮੀਟਰ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਉਹ ਫਾਈਨਲ ਵਿਚ 7ਵੇਂ ਸਥਾਨ 'ਤੇ ਰਿਹਾ ਸੀ, ਜਿਸ ਨੂੰ ਮਹਾਨ ਦੌੜਾਕ ਓਸੈਨ ਬੋਲਟ ਨੇ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- IND v PAK : ਟੀ20 ਵਿਸ਼ਵ ਕੱਪ 'ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ
ਉਹ ਇਸ ਤੋਂ ਬਾਅਦ 2019 ਵਿਚ ਟ੍ਰੈਕ ਪ੍ਰਤੀਯੋਗਿਤਾ ਵਿਚ ਵਿਸ਼ਵ ਪੱਧਰੀ ਤਮਗਾ ਜਿੱਤਣ ਵਾਲਾ ਇਤਵਾਡੋਰ ਦਾ ਪਹਿਲੇ ਐਥਲੀਟ ਬਣਿਆ ਜਦੋ ਉਸਨੇ ਦੋਹਾ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਲ ਕਰਦੇ ਹੋਏ ਕਾਂਸੀ ਤਮਗਾ ਜਿੱਤਿਆ ਸੀ। ਕਿਨੋਨੇਜ ਨੇ ਟੋਕੀਓ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਸੀ ਪਰ ਰਹਿਣ ਦੇ ਸਬੰਧੀ ਨਿਯਮਾਂ ਦੀ ਉਲੰਘਣਾ ਦੇ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਉਹ ਇਨ੍ਹਾਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਿਆ।
ਇਹ ਖ਼ਬਰ ਪੜ੍ਹੋ- IND v PAK : ਨੋ ਬਾਲ 'ਤੇ ਆਊਟ ਹੋਏ ਰਾਹੁਲ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਕੱਢਿਆ ਗੁੱਸਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BAN vs SL : ਭਾਨੁਕਾ ਨੇ ਲਗਾਇਆ ਇਸ ਟੂਰਨਾਮੈਂਟ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ
NEXT STORY