ਦੁਬਈ- ਭਾਰਤ ਤੇ ਪਾਕਿਸਤਾਨ ਵਿਚਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦਾ ਮਹਾ-ਮੁਕਾਬਲਾ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਖਰਾਬ ਸ਼ੁਰੂਆਤ ਕੀਤੀ ਤੇ ਦੋਵੇਂ ਓਪਨਰ ਪਾਵਰ ਪਲੇਅ ਵਿਚ ਸਸਤੇ 'ਤੇ ਢੇਰ ਹੋ ਗਏ। ਰੋਹਿਤ ਸ਼ਰਮਾ ਆਪਣੀ ਪਹਿਲੀ ਗੇਂਦ 'ਤੇ ਆਊਟ ਹੋ ਗਏ ਤਾਂ ਸ਼ਾਹਿਨ ਅਫਰੀਦੀ ਨੇ ਕੇ. ਐੱਲ. ਰਾਹੁਲ ਨੂੰ ਬੋਲਡ ਕੀਤਾ ਪਰ ਰਾਹੁਲ ਨਾਟ ਆਊਟ ਸੀ ਅਤੇ ਇਹ ਗੱਲ ਰਿਪਲੇਅ ਵਿਚ ਦੇਖਣ ਨੂੰ ਮਿਲੀ।
ਇਹ ਖ਼ਬਰ ਪੜ੍ਹੋ- IND v PAK : ਟੀ20 ਵਿਸ਼ਵ ਕੱਪ 'ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ
ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੋਟੋ ਵੀ ਵਾਇਰਲ ਹੁੰਦੀ ਹੋਏ ਦਿਖੀ, ਜਿਸ 'ਚ ਸਾਫ ਦੇਖਣ ਨੂੰ ਮਿਲਿਆ ਕਿ ਸ਼ਾਹਿਨ ਦਾ ਪੈਰ ਕ੍ਰੀਜ਼ ਤੋਂ ਬਾਹਰ ਵੱਲ ਸੀ। ਹਾਲਾਂਕਿ ਇਸ 'ਤੇ ਅੰਪਾਇਰ ਦਾ ਧਿਆਨ ਵੀ ਨਹੀਂ ਗਿਆ। ਕੇ. ਐੱਲ. ਰਾਹੁਲ ਗੇਂਦ ਨੂੰ ਸਮਝ ਨਹੀਂ ਸਕੇ ਤੇ ਆਊਟ ਹੋ ਗਏ। ਹਾਲਾਂਕਿ ਅੰਪਾਇਰਿੰਗ ਨੂੰ ਲੈ ਕੇ ਪ੍ਰਸ਼ੰਸਕ ਬਹੁਤ ਨਿਰਾਸ਼ ਦਿਖੇ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਆਪਣਾ ਗੁੱਸਾ ਵੀ ਦਿਖਾਇਆ। ਦੇਖੋ ਪ੍ਰਸ਼ੰਸਕਾਂ ਦੇ ਟਵੀਟ-
ਇਹ ਵੀ ਪੜ੍ਹੋ : ਟੀ.20 ਵਰਲਡ ਕੱਪ: ਵਿਰਾਟ ਕੋਹਲੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਪਾਕਿ ਖ਼ਿਲਾਫ਼ ਹੁਣ ਤੱਕ ਰਹੀ ਧਾਕੜ ਬੈਟਿੰਗ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v PAK : ਟੀ20 ਵਿਸ਼ਵ ਕੱਪ 'ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ
NEXT STORY