ਬੈਂਕਾਕ— ਦੁਨੀਆਭਰ 'ਚ ਫੀਫਾ ਵਿਸ਼ਵ ਦੇ ਖੁਮਾਰ 'ਚ ਥਾਈਲੈਂਡ ਦੀ ਪ੍ਰਾਚੀਨ ਰਾਜਧਾਨੀ ਆਯੁਥਾਯਾ 'ਚ ਮੰਗਲਵਾਰ ਨੂੰ ਹਾਥੀਆਂ 'ਚ ਹੋਏ ਫੁੱਟਬਾਲ ਮੈਚ ਨੇ ਸਥਾਨਕ ਦਰਸ਼ਕਾਂ ਨੂੰ ਰੌਮਾਂਚਿਤ ਕੀਤਾ ਤੇ ਨਾਲ ਹੀ ਗੈਰਕਾਨੂੰਨੀ ਸੱਟੇਬਾਜ਼ੀ ਖਿਲਾਫ ਵੀ ਜਾਗਰੂਰਤ ਕੀਤਾ। 9 ਹਾਥੀਆਂ ਨੇ ਰੂਸ 'ਚ 14 ਜੂਨ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੇ 9 ਦੇਸ਼ਾਂ ਦੇ ਝੰਡੇ ਦੇ ਰੰਗ ਨਾਲ ਫੁੱਟਬਾਲ ਖੇਡਿਆ ਤੇ ਗੇਂਦ ਨੂੰ ਇਕ ਦੂਜੇ ਨੂੰ ਪਾਸ ਕੀਤਾ। ਇਹ ਮੈਚ ਹਾਥੀਆਂ ਚੇ ਸਥਾਨਕ ਸਕੂਲ ਦੇ ਬੱਚਿਆਂ 'ਚ 15 ਮਿੰਟ ਤਕ ਚੱਲਿਆ।
ਆਯੋਜਕਾਂ ਨੇ ਦੱਸਿਆ ਕਿ ਉਸਦਾ ਮਕਸਦ ਬੱਚਿਆਂ ਨੂੰ ਇਹ ਸਿਖਾਉਣਾ ਸੀ ਕਿ ਵਿਸ਼ਵ ਕੱਪ 'ਚ ਖੇਡ ਦਾ ਮੱਕਾ ਲੈਣਾ ਜ਼ਰੂਰੀ ਹੈ ਤੇ ਇਸ ਦੌਰਾਨ ਗੈਰਕਾਨੂੰਨੀ ਸੱਟੇਬਾਜ਼ੀ ਤੋਂ ਦੂਰ ਰਹਿਣਾ ਚਾਹੀਦਾ। ਆਯੁਥਾਯਾ ਐਲੀਫੈਂਟ ਪੈਲੇਸ ਐਂਡ ਰਾਇਲ ਕ੍ਰਾਲ ਦੇ ਮੁੱਖ ਰਿਆਗਥੋਂਗਬਾਤ ਮੀਫਨ ਨੇ ਕਿਹਾ ਕਿ ਹਾਥੀ ਇੱਥੇ ਰੰਗ ਤੇ ਖੁਸ਼ੀ ਫੈਲਾਉਣ ਆਏ ਸਨ। ਇਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਵਿਸ਼ਵ ਕੱਪ ਦੇ ਦੌਰਾਨ ਗੈਰਕਾਨੂੰਨੀ ਸੱਟੇਬਾਜ਼ੀ ਦੇ ਵਜਾਏ ਫੁੱਟਬਾਲ ਟੀਮਾਂ ਦੀ ਹੌਸਲਾ ਹਫਜਾਈ ਕਰਨ। ਥਾਈਲੈਂਡ ਗੈਰਕਾਨੂੰਨੀ ਸੱਟੇਬਾਜ਼ੀ ਦਾ ਵੱਡਾ ਬਾਜ਼ਾਰ ਹੈ।
ਪਤਨੀ ਅਨੁਸ਼ਕਾ ਨਾਲ ਅਵਾਰਡ ਲੈਣ ਪਹੁੰਚੇ ਵਿਰਾਟ ਕੋਹਲੀ
NEXT STORY