ਸਪੋਰਟਸ ਡੈਸਕ— ਮੈਨਚੇਸਟਰ ਦੇ ਮੈਦਾਨ 'ਤੇ ਇੰਗਲੈਂਡ ਦੇ ਕਪਤਾਨ ਈਓਨ ਮਾਰਗਨ ਨੇ 17 ਛੱਕੇ ਲਗਾਤਾਰ ਯੂਨੀਵਰਸਲ ਬਾਸ ਯਾਨੀ ਕ੍ਰਿਸ ਗੇਲ ਦਾ ਇਕ ਪਾਰੀ 'ਚ ਲਗਾਏ ਗਏ 16 ਛੱਕੇ ਦਾ ਰਿਕਾਰਡ ਤੋੜ ਦਿੱਤਾ। ਮਾਰਗਨ ਨੇ 148 ਦੌੜਾਂ ਦੀ ਆਪਣੀ ਪਾਰੀ ਦੌਰਾਨ 71 ਗੇਂਦਾਂ ਖੇਲੀ ਤੇ ਚਾਰ ਚੌਕਿਆ ਦੇ 17 ਛੱਕੇ ਵੀ ਮਾਰੇ। ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ੀ ਰੋਹਿਤ ਸ਼ਰਮਾ, ਦੱਖਣੀ ਅਫਰੀਕਾ ਦੇ ਏ. ਬੀ. ਡਿਵਿਲੀਅਰਜ਼ੇ ਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਇਕ ਪਾਰੀ 'ਚ 16 ਛੱਕੇ ਲਗਾਉਣ ਦਾ ਕਾਰਨਾਮਾ ਕਰ ਚੁੱਕੇ ਹੈ।

17 ਈਓਨ ਮਾਰਗਨ ਬਨਾਮ ਆਫਗਾਨੀਸਤਾਨ 149
16 ਰੋਹਿਤ ਸ਼ਰਮਾ ਬਨਾਮ ਆਸਟਰੇਲੀਆ
16 ਏ. ਬੀ. ਡਿਵਿਲੀਅਰਸ ਬਨਾਮ ਵੈਸਟਇੰਡੀਜ਼
16 ਕ੍ਰਿਸ ਗੇਲ ਬਨਾਮ ਜ਼ਿੰਬਾਬਵ
15 ਸ਼ੇਨ ਵਾਟਸਨ ਬਨਾਮ ਬੰਗਲਾਦੇਸ਼

ਵਨ ਡੇ 'ਚ ਜ਼ਿਆਦਾ ਛੱਕੇ ਲਗਾਉਣ ਦੀ ਲਿਸਟ 'ਚ ਛੇਵੇਂ ਸਥਾਨ 'ਤੇ
ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਮਾਰਗਨ ਹੁਣ ਛੇਵੇਂ ਨੰਬਰ 'ਤੇ ਆ ਗਏ ਹਨ। ਮੈਨਚੇਸਟਰ ਦੇ ਮੈਦਾਨ 'ਤੇ 17 ਛੱਕੇ ਲਗਾਤਾਰ ਉਹ 211 ਛੱਕਿਆਂ ਦੇ ਨਾਲ ਲਿਸਟ 'ਚ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ।
351 ਸ਼ਾਹਿਦ ਅਫਰੀਦੀ, ਪਾਕਿਸਤਾਨ
318 ਕ੍ਰਿਸ ਗੇਲ, ਵੈਸਟਇੰਡੀਜ਼
270 ਸਨਥ ਜੈਸੁਰੀਆ, ਸ਼੍ਰੀਲੰਕਾ
225 ਮਹਿੰਦਰ ਸਿੰਘ ਧੋਨੀ, ਭਾਰਤ
224 ਰੋਹਿਤ ਸ਼ਰਮਾ, ਭਾਰਤ
211 ਈਓਨ ਮਾਰਗਨ, ਇੰਗਲੈਂਡ

ਵੀਨਾ ਮਲਿਕ ਦੇ ਟਵੀਟ ਤੋਂ ਬੌਖਲਾਈ ਸਾਨੀਆ, ਟਵੀਟ ਕਰ ਕੇ ਲਿਖਿਆ ਮੈਂ ਪਾਕਿ ਟੀਮ ਦੀ ਮਾਂ ਨਹੀਂ
NEXT STORY