ਸਪੋਰਟਸ ਡੈੱਕਸ— ਆਸਟਰੇਲੀਆ ਤੇ ਇੰਗਲੈਂਡ ਦੇ ਵਿਚਾਲੇ ਖੇਡੇ ਗਏ ਵਿਸ਼ਵ ਕੱਪ 2019 ਦੇ ਦੂਜੇ ਸੈਮੀਫਾਈਨਲ 'ਚ ਸਲਾਮੀ ਬੱਲੇਬਾਜ਼ ਜੇਸਨ ਰਾਏ ਅੰਪਾਇਰ ਦੀ ਗਲਤੀ ਕਾਰਨ (85) ਸੈਂਕੜਾ ਲਗਾਉਣ ਤੋਂ ਖੁੰਝ ਗਏ। ਇਸ ਗੱਲ ਦਾ ਉਸ ਨੂੰ ਪਤਾ ਸੀ ਕਿਉਂਕਿ ਉਹ ਆਊਟ ਨਹੀਂ ਸੀ ਪਰ ਆਸਟਰੇਲੀਆਈ ਖਿਡਾਰੀਆਂ ਵਲੋਂ ਅਪੀਲ ਕਰਨ ਤੇ ਰਵਿਊ ਨਾ ਹੋਣ ਕਾਰਨ ਰਾਏ ਨੂੰ ਆਊਟ ਕਰਾਰ ਦਿੱਤਾ।

ਦਰਅਸਲ ਪੇਟ ਕਮਿੰਸ ਨੇ 20ਵੇਂ ਓਵਰ ਦੀ ਚੌਥੀ ਗੇਂਦ ਕਰਵਾਈ ਤਾਂ ਉਹ ਮਿਸ ਹੁੰਦੇ ਹੋਏ ਵਿਕਟਕੀਪਰ ਕੈਰੀ ਦੇ ਹੱਥਾਂ 'ਚ ਚੱਲ ਗਈ ਤੇ ਆਸਟਰੇਲੀਆ ਨੇ ਆਊਟ ਦੀ ਅਪੀਲ ਕਰ ਦਿੱਤੀ। ਇਸ 'ਤੇ ਅੰਪਾਇਰ ਨੇ ਵੀ ਆਊਟ ਕਰਾਰ ਦੇ ਦਿੱਤਾ। ਹਾਲਾਂਕਿ ਰਾਏ ਨੂੰ ਪੂਰਾ ਵਿਸ਼ਵਾਸ ਸੀ ਕਿ ਉਸਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਗੇਂਦ ਬੱਲੇ ਨਾਲ ਨਹੀਂ ਲੱਗੀ ਪਰ ਰਵਿਊ ਨਾ ਹੋਣ ਕਾਰਣ ਪਵੇਲੀਅਨ ਜਾਣਾ ਪਿਆ। ਹਾਲਾਂਕਿ ਜਦੋਂ ਬਾਅਦ 'ਚ ਦੇਖਿਆ ਗਿਆ ਤਾਂ ਰਾਏ ਨਾਟਆਊਟ ਸੀ। ਇਸ ਦੌਰਾਨ ਰਾਏ ਅੰਪਾਇਰ 'ਤੇ ਭੜਕਦੇ ਨਜ਼ਰ ਆਏ ਜਿਸ ਕਾਰਨ ਉਸ ਨੂੰ ਜੁਰਮਾਨਾ ਲੱਗ ਵੀ ਸਕਦਾ ਹੈ।

ਰਾਏ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 65 ਗੇਂਦਾਂ 'ਤੇ 85 ਦੌੜਾਂ ਬਣਾਈਆਂ, ਜਿਸ 'ਚ 5 ਛੱਕੇ ਤੇ 9 ਚੌਕੇ ਸ਼ਾਮਲ ਸਨ। ਜੇਕਰ ਰਾਏ ਇਸ ਮੈਚ 'ਚ ਸੈਂਕੜਾ ਲਗਾ ਦਿੰਦੇ ਤਾਂ ਇਸ ਵਿਸ਼ਵ ਕੱਪ 'ਚ ਉਸਦਾ ਦੂਜਾ ਸੈਂਕੜਾ ਹੁੰਦਾ ਤੇ ਜੋ ਰੂਚ ਤੇ ਜਾਨੀ ਬੇਅਰਸਟੋ ਤੋਂ ਬਾਅਦ ਦੂਜਾ ਸੈਂਕੜਾ ਲਗਾਉਣ ਵਾਲੇ ਤੀਜੇ ਖਿਡਾਰੀ ਬਣ ਜਾਂਦੇ ਪਰ ਇਸ ਤਰ੍ਹਾਂ ਨਹੀਂ ਹੋਇਆ।

ਆਈ. ਪੀ. ਐੱਲ. ਪਲੇਅ ਆਫ ਦੀ ਤਰ੍ਹਾਂ ਹੋਵੇ ਵਿਸ਼ਵ ਕੱਪ : ਕੋਹਲੀ
NEXT STORY