ਨਵੀਂ ਦਿੱਲੀ- ਕੋਰੋਨਾ ਤੋਂ ਬਾਅਦ ਆਇਰਲੈਂਡ ਵਿਰੁੱਧ ਪਹਿਲੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਇੰਗਲੈਂਡ ਨੇ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਆਪਣੇ ਨਾਂ ਕਰ ਲਈਆਂ। ਇਸ ਦੌਰਾਨ ਉਨ੍ਹਾਂ ਨੇ 35 ਡਾਟ ਗੇਂਦਾਂ ਵੀ ਸੁੱਟੀਆਂ।
ਵਿਲੀ ਨੇ ਆਇਰਲੈਂਡ ਵਿਰੁੱਧ 8.4 ਓਵਰ 'ਚ ਸਿਰਫ 30 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਇਕ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਵਿਲੀ ਇੰਗਲੈਂਡ ਦੇ ਪਹਿਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ ਜਿਨ੍ਹਾਂ ਨੇ ਇਕ ਵਨ ਡੇ ਮੈਚ 'ਚ 5 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸ ਤੋਂ ਪਹਿਲਾਂ ਐਸ਼ਲੇ ਜਾਈਲਸ ਤੇ ਸਮਿਤ ਪਟੇਲ ਨੇ ਅਜਿਹਾ ਕੀਤਾ ਸੀ ਪਰ ਉਹ ਦੋਵੇਂ ਸਪਿਨਰ ਸੀ।
ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਟਾਸ ਜਿੱਤ ਤੇ ਆਇਰਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਸੀ। ਆਇਰਲੈਂਡ ਨੇ 50 ਓਵਰ ਵੀ ਪੂਰੇ ਨਹੀਂ ਖੇਡੇ ਤੇ 44.4 ਓਵਰ 'ਚ 172 ਦੌੜਾਂ 'ਤੇ ਪੂਰੀ ਟੀਮ ਢੇਰ ਹੋ ਗਈ। ਇਸ ਦੌਰਾਨ ਕਰਟਿਸ ਨੇ ਟੀਮ ਵਲੋਂ ਸਭ ਤੋਂ ਜ਼ਿਆਦਾ 59 ਦੌੜਾਂ ਬਣਾਈਆਂ ਤੇ ਅਜੇਤੂ ਰਹੇ। ਹਾਲਾਂਕਿ ਇੰਗਲੈਂਡ ਦੇ ਲਈ ਇਹ ਟੀਚਾ ਆਸਾਨ ਸੀ। ਉਨ੍ਹਾਂ ਨੇ 27.5 ਓਵਰ 'ਚ ਹੀ 4 ਵਿਕਟਾਂ 'ਤੇ 174 ਦੌੜਾਂ ਬਣਾਉਂਦੇ ਹੋਏ ਮੈਚ 'ਤੇ ਕਬਜ਼ਾ ਕਰ ਲਿਆ ਤੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।
ਜਰਮਨੀ ਨੂੰ ਵਿਸ਼ਵ ਕੱਪ ਦਾ ਖਿਤਾਬ ਜਿੱਤਾਉਣ ਵਾਲੇ ਡਿਫੇਂਡਰ ਹਾਵੇਡਸ ਨੇ ਲਿਆ ਸੰਨਿਆਸ
NEXT STORY